ਛੇੜਛਾੜ ਦੇ ਮਾਮਲੇ ਵਿਚ Government School ਦਾ ਡੀ.ਪੀ. ਮਾਸਟਰ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬ

ਇੰਸਪੈਕਟਰ ਮੋਨੀਕਾ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ

Government School DP Master Arrested in Molestation Case Latest News in Punjabi

Government School DP Master Arrested in Molestation Case Latest News in Punjabi  ਕਰਤਾਰਪੁਰ : ਕਰਤਾਰਪੁਰ ਥਾਣੇ ਅਧੀਨ ਆਉਂਦੇ ਪਿੰਡ ਕਰਾੜੀ ਦੇ ਸਰਕਾਰੀ ਸਕੂਲ ਦੇ ਡੀ.ਪੀ. ਮਾਸਟਰ ਰਜਿੰਦਰ ਕੁਮਾਰ ਪੁੱਤਰ ਬਲਬੀਰ ਕੁਮਾਰ ਵਾਸੀ ਬਿਆਸ ਪਿੰਡ ਥਾਣਾ ਆਦਮਪੁਰ ਜਲੰਧਰ ਵਿਰੁਧ ਪੁਲਿਸ ਵਲੋਂ ਪੀੜਤ ਲੜਕੀ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਨੂੰ ਮਾਸਟਰ ਵਲੋਂ ਸਕੂਲ ਵਿਚ ਬਿਊਟੀ ਲੈਬ ਦੇ ਕਮਰੇ ਵਿਚ ਟੇਬਲ ਦਾ ਦਰਾਜ ਬੰਦ ਕਰਨ ਦੇ ਬਹਾਨੇ ਨਾਲ ਅੰਦਰ ਬੁਲਾ ਕੇ ਛੇੜਛਾੜ ਕੀਤੀ ਗਈ। ਪੀੜਤ ਵਲੋਂ ਵਿਰੋਧ ਕਰਨ 'ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਵਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਉੱਪਰ ਇੰਸਪੈਕਟਰ ਮੋਨੀਕਾ ਅਰੋੜਾ ਵਲੋਂ ਥਾਣਾ ਕਰਤਾਰਪੁਰ ਵਿਖੇ ਪੋਕਸੋ ਐਕਟ 'ਤੇ ਹੋਰ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।