ਦਿੱਲੀ ਵਿਖੇ ਕਿਸਾਨੀ ਸੰਘਰਸ਼ ’ਚ ਠੰਢ ਲੱਗਣ ਕਾਰਨ 4 ਕਿਸਾਨਾਂ ਦੀ ਮੌਤ
ਦਿੱਲੀ ਵਿਖੇ ਕਿਸਾਨੀ ਸੰਘਰਸ਼ ’ਚ ਠੰਢ ਲੱਗਣ ਕਾਰਨ 4 ਕਿਸਾਨਾਂ ਦੀ ਮੌਤ
ਸਮਰਾਲਾ ਦੇ ਕਿਸਾਨ ਦੀ ਗਈ ਜਾਨ, ਸਰਕਾਰੀ ਸਹਾਇਤਾ ਸਣੇ ਨੌਕਰੀ ਦੀ ਮੰਗ
ਸਮਰਾਲਾ, 26 ਦਸੰਬਰ (ਰਾਜੂ) : ਖੇਤੀ ਬਿਲਾਂ ਵਿਰੁਧ ਦਿੱਲੀ ’ਚ ਦਿਤੇ ਧਰਨੇ ’ਚੋਂ ਵਾਪਸ ਪਰਤੇ ਨੇੜਲੇ ਪਿੰਡ ਟੋਡਰਪੁਰ ਦੇ ਕਿਸਾਨ ਹਰਬੰਸ ਸਿੰਘ (68) ਦੀ ਬੀਤੀ ਰਾਤ ਮੌਤ ਹੋ ਗਈ। 26 ਨਵੰਬਰ ਨੂੰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰਨ ਲਈ ਰਵਾਨਾ ਹੋਏ ਪਹਿਲੇ ਜਥੇ ’ਚ ਸ਼ਾਮਲ ਹਰਬੰਸ ਸਿੰਘ ਉਸੇ ਦਿਨ ਤੋਂ ਹੀ ਦਿੱਲੀ ਧਰਨੇ ਵਿਚ ਡਟਿਆ ਹੋਇਆ ਸੀ।
ਕੱੁਝ ਦਿਨ ਪਹਿਲਾਂ ਉਸ ਨੂੰ ਬੁਖ਼ਾਰ ਹੋ ਜਾਣ ਕਾਰਨ ਧਰਨੇ ’ਚ ਗਿਆ ਉਸ ਦਾ ਪਰਵਾਰ ਉਸ ਨੂੰ ਵਾਪਸ ਘਰ ਲੈ ਆਇਆ ਸੀ ਅਤੇ ਬੀਤੀ ਰਾਤ ਉਸ ਨੇ ਦਮ ਤੋੜ ਦਿਤਾ। ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਆਗੂਆਂ ਵਲੋਂ ਮੰਗ ਕੀਤੀ ਕਿ ਕਿਸਾਨ ਅੰਦੋਲਨ ਦੇ ਸ਼ਹੀਦ ਦੇ ਪਰਵਾਰ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਬਣਦੀ ਸਰਕਾਰੀ ਸਹਾਇਤਾ ਸਮੇਤ ਪਰਵਾਰ ਲਈ ਇਕ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦਿਤੀਆਂ ਜਾ ਰਹੀਆਂ ਸ਼ਹੀਦੀਆਂ ਨੂੰ ਅਜਾਈਂ ਨਹੀਂ ਜਾਣ ਦਿਤਾ ਜਾਵੇਗਾ ਅਤੇ ਕੇਂਦਰ ਨੂੰ ਕਿਸਾਨ ਵਿਰੋਧੀ ਬਿਲ ਹਰ ਹਾਲਤ ਵਿਚ ਵਾਪਸ ਲੈਣੇ ਹੀ ਪੈਣਗੇ।