ਬੱਚਿਆਂ ਨੇ ਕੀਤਾ ਮਨ ਕੀ ਬਾਤ ਦਾ ਵਿਰੋਧ, ''ਮਨ ਦੀ ਬਾਤ ਨਹੀਂ ਕਿਸਾਨਾਂ ਨਾਲ ਗੱਲ ਕਰਨ ਮੋਦੀ'' 

ਏਜੰਸੀ

ਖ਼ਬਰਾਂ, ਪੰਜਾਬ

ਬੱਚਿਆਂ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਅਸੀ ਫਿਰ ਮਨ ਕੀ ਬਾਤ ’ਚ ਉਹਨਾਂ ਦੀ ਗੱਲ ਕਿਉਂ ਸੁਣੀਏ।  

File Photo

ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ ਛੋਟੇ ਬੱਚਿਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਬਰਾਬਰ ਥਾਲੀਆਂ ਖੜਕਾਈਆਂ।

ਕਿਸਾਨ ਜਥੇਬੰਦੀਆਂ ਵਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਬਰਾਬਰ ਥਾਲੀਆਂ ਖੜਕਾਉਣ ਦੇ ਦਿੱਤੇ ਪ੍ਰੋਗਰਾਮ ਨੂੰ ਜਿਥੇ ਸੂਬੇ ’ਚ ਵੱਖ-ਵੱਖ ਜਥੇਬੰਦੀਆਂ ਨੇ ਹੁੰਗਾਰਾ ਦਿੱਤਾ।

ਉਥੇ ਹੀ ਇਸ ਸੱਦੇ ’ਚ ਕਿਸਾਨਾਂ ਨਾਲ ਛੋਟੇ-ਛੋਟੇ ਬੱਚੇ ਵੀ ਖੜੇ ਨਜ਼ਰ ਆਏ। ਬੱਚਿਆਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਨ ਦੀ ਗੱਲ ਨਾ ਕਰਨ ਸਗੋਂ ਕਿਸਾਨਾਂ ਨਾਲ ਗੱਲ ਕਰਨ। ਬੱਚਿਆਂ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਅਸੀ ਫਿਰ ਮਨ ਕੀ ਬਾਤ ’ਚ ਉਹਨਾਂ ਦੀ ਗੱਲ ਕਿਉਂ ਸੁਣੀਏ।  

ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ਦੇ ਸਮਰਥਨ ‘ਚ ਦਿੱਲੀ ਜੰਤਰ-ਮੰਤਰ ਵਿਖੇ ਧਰਨੇ ‘ਤੇ ਬੈਠੇ ਕਾਂਗਰਸੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਥਾਲੀਆਂ ਖੜਕਾਈਆਂ। ਇਸ ਦੌਰਾਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵੱਲੋਂ ਥਾਲੀਆਂ ਖੜਕਾਈਆਂ ਗਈਆਂ।