vਬਠਿੰਡਾ ਪੁੱਜੇ ਪੰਜਾਬ ਭਾਜਪਾ ਪ੍ਰਧਾਨ ਦਾ ਕਿਸਾਨਾਂ ਵਲੋਂ ਘਿਰਾਉ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਪੁੱਜੇ ਪੰਜਾਬ ਭਾਜਪਾ ਪ੍ਰਧਾਨ ਦਾ ਕਿਸਾਨਾਂ ਵਲੋਂ ਘਿਰਾਉ

image

ਅਸਵਨੀ ਸ਼ਰਮਾ ਦੀ ਸੁਰੱਖਿਆ ਲਈ ਅੱਧਾ ਬਠਿੰਡਾ ਬਣਿਆ ਪੁਲਿਸ ਛਾਉਣੀ

ਬਠਿੰਡਾ, 26 ਦਸੰਬਰ (ਸੁਖਜਿੰਦਰ ਮਾਨ) : ਬੀਤੇ ਕੱਲ ਬਠਿੰਡਾ ਵਿਚ ਭਾਜਪਾ ਤੇ ਕਿਸਾਨਾਂ ’ਚ ਹੋਏ ਵਿਵਾਦ ਦਾ ਮਾਮਲਾ ਗਰਮਾ ਗਿਆ ਹੈ। ਅੱਜ ਇਸ ਮਾਮਲੇ ’ਚ ਜਿਥੇ ਬਠਿੰਡਾ ਪੁੱਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵਲਂੋ ਘਿਰਾਉ ਕੀਤਾ ਗਿਆ, ਉਥੇ ਭਾਜਪਾ ਦੇ ਪ੍ਰੋਗਰਾਮ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਪ੍ਰਧਾਨ ਨੇ     rਬਾਕੀ ਸਫ਼ਾ 13 ’ਤੇ 
ਬਠਿੰਡਾ ਹੀ ਡਟਣ ਦਾ ਐਲਾਨ ਕਰ ਦਿਤਾ। ਜਦੋਂਕਿ ਪੁਲਿਸ ਅਧਿਕਾਰੀ ਮਾਮਲੇ ਦੀ ਪੜਤਾਲ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿਵਾ ਰਹੇ ਸਨ। ਜਿਸਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਦੋਨਾਂ ਧਿਰਾਂ ਵਿਚ ਤਨਾਅ ਵਾਲੀ ਸਥਿਤੀ ਬਣਨ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਲਈ ਵੀ ਨਵੀਂ ਸਮੱਸਿਆ ਖ਼ੜੀ ਹੋ ਸਕਦੀ ਹੈ। 
   ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਜਿਥੇ ਭਾਜਪਾ ਪ੍ਰਧਾਨ ਬਠਿੰਡਾ ਵਿਚ ਹੀ ਸਨ, ਉਥੇ ਥੋੜੀ ਗਿਣਤੀ ਵਿਚ ਕਿਸਾਨ ਵੀ ਨਜ਼ਦੀਕ ਹੀ ਡਟੇ ਹੋਏ ਸਨ। ਇਸਤੋਂ ਪਹਿਲਾਂ ਬੀਤੇ ਕੱਲ ਵਾਪਰੀ ਘਟਨਾ ਤੋਂ ਸਬਕ ਲੈਂਦਿਆਂ ਪੁਲਿਸ ਨੇ ਅੱਜ ਕਿਸਾਨਾਂ ਨੂੰ ਭਾਜਪਾ ਦੇ ਮੀਟਿੰਗ ਵਾਲੀ ਜਗ੍ਹਾਂ ਕਿਸਾਨਾਂ ਨੂੰ ਨਹੀਂ ਪੁੱਜਣ ਦਿਤਾ ਪ੍ਰੰਤੂ ਹੋਟਲ ਦੇ ਨਜਦੀਕ ਹੀ ਵੱਡੀ ਗਿਣਤੀ ਵਿਚ ਪੁੱਜੇ ਕਿਸਾਨਾਂ, ਮਜ਼ੂਦਰਾਂ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਵਰਕਰਾਂ ਨੇ ਭਾਜਪਾ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾਈ ਰੱਖੀ ਤੇ ਜੰਮ ਕੇ ਭਾਜਪਾ ਵਿਰੁਧ ਨਾਹਰੇਬਾਜੀ ਜਾਰੀ ਰੱਖੀ। 
   ਜ਼ਿਕਰਯੋਗ ਹੈ ਕਿ ਬੀਤੇ ਕੱਲ ਮਹਰੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਵਸ ਮੌਕੇ ਭਾਜਪਾ ਵਲੋਂ ਰੱਖੇ ਪ੍ਰੋਗਰਾਮ ਦੌਰਾਨ ਕਿਸਾਨਾਂ ਵਲਂੋ ਪੁਲਿਸ ਦੇ ਬੈਰੀਗੇਡ ਤੋੜਦਿਆਂ ਕੁਰਸੀਆਂ ਦੀ ਭੰਨਤੋੜ ਕਰਨ ਤੇ ਪ੍ਰੋਗਰਾਮ ਨੂੰ ਰੋਕ ਦਿਤਾ ਗਿਆ ਸੀ। ਜਿਸਦੇ ਚੱਲਦੇ ਅੱਜ ਮਿੱਤਲ ਮਾਲ ਦੇ ਨਜ਼ਦੀਕ ਸਥਿਤ ਹੋਟਲ ਜਿੱਥੇ ਪਾਰਟੀ ਨੇ ਮੀਟਿੰਗ ਰੱਖੀ ਸੀ ਤੇ ਆਸਪਾਸ ਸੈਂਕੜਿਆਂ ਦੀ ਤਾਦਾਦ ਵਿਚ ਪੁਲਿਸ ਮੁਲਾਜ਼ਮ ਤੈਨਾਤ ਕਰ ਕੇ ਹਰੇਕ ਰਾਸਤੇ ਉਪਰ ਬੈਰੀਗੇਡ ਕੀਤੀ ਹੋਈ ਸੀ। ਪੰਜਾਬ ਭਾਜਪਾ ਦੇ ਪ੍ਰਧਾਨ ਦੀ ਆਮਦ ਦੇ ਸੁਰੱਖਿਆ ਬੰਦੋਬਸਤ ਲਈ ਖ਼ੁਦ ਐਸ.ਐਸ.ਪੀ ਡਟੇ ਹੋਏ ਸਨ। ਜਦੋਂਕਿ ਸਿਵਲ ਪ੍ਰਸ਼ਾਸਨ ਵਲੋਂ ਏਡੀਸੀ ਰਾਜਦੀਪ ਸਿੰਘ ਬਰਾੜ ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਮੌਕੇ ’ਤੇ ਹਾਜ਼ਰ ਰਹੇ। ਉਧਰ ਅੱਜ ਭਾਜਪਾ ਪ੍ਰਧਾਨ ਦੇ ਬਠਿੰਡਾ ਆਉਣ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਦੀਨਾ ਸਿੰਘ ਸਿਵੀਆ ਤੇ ਮਜਦੂਰ ਆਗੂ ਗੁਰਦਿੱਤ ਸਿੰਘ ਕੋਠਾ ਗੁਰੂ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ-ਮਜ਼ਦੂਰ ਤੇ ਭਰਾਤਰੀ ਜਥੇਬੰਦੀਆਂ ਦੇ ਵਰਕਰ ਪਹਿਲਾਂ ਰੋਜ਼ਗਾਰਡਨ ’ਚ ਇਕੱਠੇ ਹੋਏ ਤੇ ਬਾਅਦ ਵਿਚ ਮਿੱਤਲ ਮਾਲ ਦੇ ਨਜ਼ਦੀਕ ਪੁੱਜ ਗਏ। ਉਥੇ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿਤਾ, ਜਿਸਦੇ ਚੱਲਦੇ ਉਨ੍ਹਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਲਗਾਉਂਦਿਆਂ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਕਿਸਾਨਾਂ ਨੇ ਇਸ ਮੌਕੇ ਕੈਪਟਨ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ ਤੇ ਭਾਜਪਾ ਨਾਲ ਮਿਲ ਕੇ ਚੱਲਣ ਦੇ ਦੋਸ਼ ਲਗਾਏ। ਕਿਸਾਨਾਂ ਦੀ ਆਮਦ ਦੇ ਚੱਲਦਿਆਂ ਪੁਲਿਸ ਪਹਿਲਾਂ ਤੋਂ ਤੈਅਸੁਦਾ ਰਾਸਤਿਆਂ ਦੀ ਬਜਾਏ ਭਾਜਪਾ ਪ੍ਰਧਾਨ  ਨੂੰ ਬਦਲਵੇ ਰਾਸਤੇ ਰਾਹੀਂਂ ਸਮਾਗਮ ਵਾਲੀ ਥਾਂ ਲੈ ਕੇ ਪੁੱਜੀ।