ਜਜ਼ਬੇ ਨੂੰ ਸਲਾਮ:ਮਾਂ ਘਰ ਬਿਮਾਰ ਖੁਦ ਵੀ ਵਹੀਲ ਚੇਅਰ ‘ਤੇ ਪਰ ਫੇਰ ਵੀ ਧਰਨੇ ‘ਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਅੰਦੋਲਨ ਵਿਚ ਨਿਰੋਲ ਕਿਸਾਨ,ਮਜ਼ਦੂਰ ਹਨ''

Charanjit Singh Surkhab and Ravinder Singh

ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।

ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ  ਹੈ।  ਸਪੋਕਸਮੈਨ ਦੇ ਪੱਤਰਕਾਰ ਵੱਲੋਂ  ਦਿੱਲੀ ਹੀਲ ਚੇਅਰ ਤੇ  ਆਏ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ  ਉਹ 25 ਤਾਰੀਕ ਦੇ ਇਥੇ ਆਏ ਹੋਏ ਹਨ।  

ਉਹਨਾਂ ਕਿਹਾ ਕਿ  ਉਹਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਹੋਈ ਹੈ, ਨੌਜਵਾਨਾਂ ਵਿਚ ਏਕਤਾ ਵੇਖਣ ਨੂੰ ਮਿਲੀ ਹੈ ਜੋ ਪਹਿਲਾਂ ਵੱਖੋ-ਵੱਖਰੇ ਸਨ ਉਹ ਲੋਕ ਹੁਣ ਇਕੱਠੇ ਹੋ ਗਏ। ਲੋਕਾਂ ਵਿਚ ਬਹੁਤ ਏਕਤਾ ਬਹੁਤ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਦੇ ਹੱਕਾਂ ਲਈ ਨਹੀਂ ਆਏ ਸਗੋਂ ਆਪਣੇ ਹੱਕਾਂ ਲਈ ਆਏ ਹਾਂ।

 

ਉਥੇ ਦੂਜੇ ਪਾਸੇ ਵਾਕਰ ਤੇ ਆਏ ਰੁਲਦਾ  ਸਿੰਘ ਨੇ ਦੱਸਿਆ ਕਿ  ਉਹਨਾਂ ਨੂੰ 5 ਦਿਨ ਹੋ ਗਏ ਆਇਆ ਨੂੰ ਉਹਨਾਂ ਕਿਹਾ ਕਿ ਉਹ ਇਕੱਲੇ ਜਰੂਰ ਆਏ ਹਨ ਪਰ ਹੌਸਲਾ ਨਾਲ ਲੈ ਕੇ ਆਏ ਹਨ,ਉਹ ਚਾਹ ਦਾ ਕੰਮ ਕਰਦੇ  ਹਨ, ਤੇ  ਹੁਣ ਕੰਮ ਦੀ ਪਰਵਾਹ ਨਹੀਂ ਕਰਦੇ।

ਉਹਨਾਂ ਕਿਹਾ ਕਿ ਮੈਂ ਘਰ ਦਾ ਮੋਢੀ ਹਾਂ ਘਰ ਵਿਚ ਘਰੇਲੂ ਮਸਲਾ ਚੱਲ ਰਿਹਾ ਹੈ ਮੈਨੂੰ ਫੋਨ ਵੀ ਆਉਂਦੇ ਹਨ ਕਿ ਵਾਪਸ ਆ ਜਾਓ ਪਰ ਮੈਂ ਸਾਫ ਮਨਾ ਕਰ ਦਿੱਤਾ। ਉਹਨਾਂ ਕਿਹਾ ਕਿ ਘਰ ਦਾ ਮਸਲਾ ਤਾਂ ਹੋ  ਜਾਵੇਗਾ ਹੱਲ, ਪਹਿਲਾਂ ਮੋਦੀ ਦਾ ਤਾਂ ਨਬੇੜ ਲਈਏ।

ਕਿਸਾਨ ਨੇ ਕਿਹਾ ਕਿ ਇਸ ਵਿਚ ਨਿਰੋਲ ਕਿਸਾਨ, ਨਿਰੋਲ ਮਜ਼ਦੂਰ ਹਨ। ਉਹਨਾਂ  ਕਿਹਾ ਕਿ ਹਜੇ ਤੱਕ ਕਿਸੇ ਵੀ  ਪਾਰਟੀ ਦੇ ਲੀਡਰ ਨੂੰ ਸਟੇਜ ਤੇ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ। ਨੌਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ  ਸਾਡੇ ਦਾਦਿਆਂ ਨੇ  47 ਵੇਖੀ, ਪਿਉ ਨੇ 84 ਵੇਖੀ, ਸਾਡੇ ਹਿੱਸੇ 2020 ਆਈ ਪਰ ਅਸੀਂ 2020 ਵੇਖਣੀ ਨਹੀਂ ਵਿਖਾਉਣੀ ਹੈ ਹਰ ਵਾਰ ਅਸੀਂ ਕਿਉਂ ਵੇਖੀਏ।