ਦੇਸ਼ ਨੂੰ ਗੁਮਰਾਹ ਕਰਨ ਵਾਲੇ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਗੁਮਰਾਹ ਦੱਸ ਰਹੇ ਹਨ : ਸਰਵਣ ਸਿੰਘ ਪੰਧੇਰ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਨੂੰ ਗੁਮਰਾਹ ਕਰਨ ਵਾਲੇ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਗੁਮਰਾਹ ਦੱਸ ਰਹੇ ਹਨ : ਸਰਵਣ ਸਿੰਘ ਪੰਧੇਰ

image

ਅੰਮ੍ਰਿਤਸਰ, 26 ਦਸੰਬਰ (ਸੁਰਜੀਤ ਸਿੰਘ ਖ਼ਾਲਸਾ) : ਕਿਸਾਨ ਵਿਰੋਧੀ ਖੇਤੀ ਕਨੂੰਨਾਂ ਨੂੰ ਰਦ ਕਰਵਾਉਣ ਲਈ ਦਿਲੀ ਦਾ ਸੰਘਰਸ਼ ਦਿਨੋ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਪੰਜਾਬ ਤੋਂ ਵੱਡੇ ਕਾਫ਼ਲੇ ਦਿਲੀ ਪਹੁੰਚ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਵੱਡੇ ਕਾਫ਼ਲੇ ਆਉਣਗੇ। ਇਸ ਤੋਂ ਇਲਾਵਾ ਸਮੁਚੇ ਦੇਸ਼ ਦੇ ਦੂਸਰੇ ਸੂਬਿਆਂ ਤੋਂ ਵੀ ਵੱਡੀ ਪੱਧਰ ’ਤੇ ਕਿਸਾਨ ਦਿੱਲੀ ਦੇ ਸ਼ੰਘਰਸ਼ ਵਿਚ ਸ਼ਾਮਲ ਹੋ ਰਹੇ ਹਨ। ਹੁਣ ਪੰਜਾਬ ਹਰਿਆਣੇ ਦੀ ਤਰਜ ’ਤੇ ਸਮੁਚੇ ਦੇਸ਼ ਵਿਚ ਕਿਸਾਨ ਸੰਘਰਸ਼ ਜ਼ੋਰ ਫੜਦਾ ਜਾ ਰਿਹਾ ਹੈ।
   ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਦੀ ਸਿੰਘੂ-ਕੁੰਡਲੀ ਸਰਹਦ ਤੋਂ ਕਿਸਾਨ ਸ਼ੰਘਰਸ਼ ਸਬੰਧੀ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਸਾਨ     rਬਾਕੀ ਸਫ਼ਾ 13 ’ਤੇ 
ਮਜਦੂਰ ਸ਼ੰਘਰਸ਼ ਕਮੇਟੀ ਦੇ ਸੁਬਾਈ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਰਨਲ ਸਕਤਰ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਿਆਨ ਦੇ ਰਹੇ ਹਨ ਕਿ ਗੁਮਰਾਹ ਹੋਏ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਦੇਸ਼ ਨੂੰ ਗੁਮਰਾਹ ਕਰਨ ਵਾਲੇ ਮੋਦੀ ਲੋਕਾਂ ਦਾ ਕੀ ਭਲਾ ਕਰਨਗੇ।
   ਪਹਿਲਾਂ ਹਰ ਵਿਅਕਤੀ ਦੀ ਜੇਬ ਵਿਚ 15 ਲੱਖ ਰੁਪਏ ਪਾਉਣੇ, ਹਰ ਘਰ ਨੌਕਰੀ ਦੇਣੀ, ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਨਾ ਅਤੇ ਫਿਰ ਮੁਕਰ ਜਾਣਾ ਕੀ ਇਹ ਗੁਮਰਾਹ ਨਹੀਂ ਕੀਤਾ ਗਿਆ। ਖੇਤੀ ਮੰਤਰੀ ਸ਼੍ਰੀ ਤੋਮਰ ਕਹਿ ਰਹੇ ਹਨ ਕਿ ਕਿਸਾਨ ਸੰਘਰਸ਼ ਖ਼ਤਮ ਕਰ ਦੇਣ, ਅੱਜ ਹੀ ਮੰਗਾਂ ਮੰਨਣ ਦਾ ਐਲਾਨ ਕਰ ਦੇਣ ਅਸੀਂ ਸੰਘਰਸ਼ ਖ਼ਤਮ ਕਰ ਦਿਆਂਗੇ। 
   ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਵਿਰੁਧ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਕਿਉਂ ਕਿ ਦੇਸ਼ ਦੀ ਰਾਜਨੀਤੀ ਵੀ ਉਹ ਚਲਾ ਰਹੇ ਹਨ। ਵੱਡੇ ਸਟੋਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਅੰਬਾਨੀਆਂ/ਅਡਾਨੀਆਂ ਦੇ ਉਤਪਾਦ ਵੇਚਣ ਲਈ ਨਾਹ ਕਰ ਦੇਣ। ਲੋਕਾਂ ਨੂੰ ਵੀ ਅਪੀਲ ਹੈ ਕਿ ਰਿਲਾਇੰਸ, ਜੀਉ ਸਿਮਾਂ ਖੇਤੀ ਉਤਪਾਦਾਂ ਤੋਂ ਇਲਾਵਾ ਇਨ੍ਹਾਂ ਦੇ ਪਟਰੌਲ ਪੰਪਾਂ ਤੋਂ ਤੇਲ ਵੀ ਨਾ ਪਵਾਉਣ। ਇਸ ਸਮੇਂ ਪ੍ਰਮੁਖ ਆਗੂ, ਨਰਿੰਦਰਪਾਲ ਸਿੰਘ ਹਰਫੂਲ ਸਿੰਘ, ਬਲਜਿੰਦਰ ਤਲਵੰਡੀ, ਮੰਗਲ ਸਿੰਘ, ਧਰਮ ਸਿੰਘ ਆਦਿ ਆਗੂਆਂ ਨੇ ਵੀ ਇਕਠ ਨੂੰ ਸੰਬੋਧਨ ਕੀਤਾ।