ਚੰਡੀਗੜ੍ਹ ਨਗਰ ਨਿਗਮ ਚੋਣਾਂ : ਕੁੱਲ 35 ਸੀਟਾਂ 'ਤੇ ਹੋਈ ਵੋਟਿੰਗ,ਦੇਖੋ ਨਤੀਜੇ
ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ।
-ਆਮ ਆਦਮੀ ਪਾਰਟੀ ਰਹੀ ਜੇਤੂ
-ਭਾਜਪਾ ਦੇ ਹੱਥ ਲੱਗੀ ਨਿਰਾਸ਼ਾ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਨੇ ਜੇਤੂ ਪਾਰੀ ਖੇਡੀ ਹੈ। ਦੱਸ ਦੇਈਏ ਕਿ ਨਗਰ ਨਿਗਮ ਦੇ ਕੁੱਲ 35 ਵਾਰਡਾਂ 'ਚ 24 ਦਸੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਾਰਡਾਂ 'ਚ ਕੁੱਲ 203 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਦੇ ਨਤੀਜੇ ਅੱਜ ਸਾਹਮਣੇ ਆਏ ਹਨ। ਆਪ ਨੇ 14 ,ਭਾਜਪਾ ਨੇ 12,ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਤੇ ਜਿੱਤ ਦਰਜ ਕੀਤੀ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਵਾਰਡ ਨੰ -17 ਤੋਂ ਭਾਜਪਾ ਦੇ ਮੇਅਰ ਰਵੀਕਾਂਤ ਸ਼ਰਮਾ 'ਆਪ' ਦੇ ਦਮਨ ਪ੍ਰੀਤ ਸਿੰਘ ਹੱਥੋਂ 828 ਵੋਟਾਂ ਨਾਲ ਹਰ ਗਏ ਹਨ। ਇਨ੍ਹਾਂ ਹੀ ਨਹੀਂ ਭਾਜਪਾ ਦੇ ਹੋਰ ਕਈ ਵੱਡੇ ਅਹੁਦੇਦਾਰਾਂ ਨੂੰ ਹਰ ਨਾਲ ਹੀ ਗੁਜ਼ਾਰਾ ਕਰਨਾ ਪਿਆ। ਇਨ੍ਹਾਂ ਅਹੁਦੇਦਾਰਾਂ ਵਿਚ ਭਾਜਪਾ ਦੇ ਸਾਬਕਾ ਮੇਅਰ ਦੇਵੇਸ਼ ਮੋਦਗਿਲ, ਸਾਬਕਾ ਮੇਅਰ ਰਾਜੇਸ਼ ਕਾਲੀਆ, ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤਾ ਧਵਨ ਅਤੇ BJP ਯੁਵਾ ਮੋਰਚਾ ਪ੍ਰਧਾਨ ਵਿਜੈ ਰਾਣਾ ਸਮੇਤ ਕਈ ਹੋਰ ਨਾਮ ਸ਼ਾਮਲ ਹਨ। 'ਆਪ' ਦੇ ਜਸਬੀਰ ਸਿੰਘ ਨੇ ਸਾਬਕਾ ਭਾਜਪਾ ਮੇਅਰ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਮਾਤ ਦਿੰਦਿਆਂ ਵਾਰਡ ਨੰ -17 ਤੋਂ ਜਿੱਤ ਹਾਸਲ ਕੀਤੀ।
ਚੰਡੀਗੜ੍ਹ ਨਗਰ ਨਿਗਮ ਚੋਣਾਂ : ਕਿਹੜੀ ਪਾਰਟੀ ਦੀ ਝੋਲੀ ਪਈਆਂ ਕਿੰਨੇ ਫ਼ੀਸਦੀ ਵੋਟਾਂ?
ਕਾਂਗਰਸ : 29.79 ਫ਼ੀਸਦੀ
ਭਾਜਪਾ : 29.30 ਫ਼ੀਸਦੀ
ਆਪ : 27.08 ਫ਼ੀਸਦੀ
ਆਜ਼ਾਦ : 07.10 ਫ਼ੀਸਦੀ
ਸ਼੍ਰੋਮਣੀ ਅਕਾਲੀ ਦਲ : 6.26 ਫ਼ੀਸਦੀ
ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ
ਮੇਅਰ ਰਵੀਕਾਂਤ ਸ਼ਰਮਾ 'ਆਪ' ਦੇ ਦਮਨ ਪ੍ਰੀਤ ਸਿੰਘ ਹੱਥੋਂ 828 ਵੋਟਾਂ ਨਾਲ ਹਾਰੇ
ਚੰਡੀਗੜ੍ਹ ਨਗਰ ਨਿਗਮ ਚੋਣਾਂ : ਵਾਰਡ ਨੰ -23
'ਆਪ' ਦੇ ਜਸਬੀਰ ਸਿੰਘ ਨੇ ਸਾਬਕਾ ਭਾਜਪਾ ਮੇਅਰ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਦਿਤੀ ਮਾਤ
ਚੰਡੀਗੜ੍ਹ ਨਗਰ ਨਿਗਮ ਚੋਣਾਂ : ਵਾਰਡ ਨੰ. 10
ਕਾਂਗਰਸੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ 3103 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
ਚੰਡੀਗੜ੍ਹ ਨਗਰ ਨਿਗਮ ਚੋਣਾਂ : ਵਾਰਡ ਨੰ. 26
ਸਾਬਕਾ ਮੇਅਰ ਅਤੇ ਭਾਜਪਾ ਉਮੀਦਵਾਰ ਰਾਜੇਸ਼ ਕਾਲੀਆ ਨੂੰ ਮਿਲੀ ਹਾਰ, ਆਪ ਦੇ ਕੁਲਦੀਪ ਰਹੇ ਜੇਤੂ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਆਪ ਦੇ ਜੇਤੂ ਚਿਹਰੇ
ਵਾਰਡ ਨੰ. ਉਮੀਦਵਾਰ
ਵਾਰਡ ਨੰ. 1 ਜਸਵਿੰਦਰ ਕੌਰ
ਵਾਰਡ ਨੰ. 4 ਸੁਮਨ ਦੇਵੀ
ਵਾਰਡ ਨੰ. 15 ਰਾਮਚੰਦਰ ਯਾਦਵ
ਵਾਰਡ ਨੰ. 16 ਪੂਨਮ
ਵਾਰਡ ਨੰ. 17 ਦਮਨਪ੍ਰੀਤ ਸਿੰਘ
ਵਾਰਡ ਨੰ. 18 ਤਰੁਣਾ ਮਹਿਤਾ
ਵਾਰਡ ਨੰ. 19 ਨੇਹਾ
ਵਾਰਡ ਨੰ. 21 ਜਸਬੀਰ ਸਿੰਘ ਲਾਡੀ
ਵਾਰਡ ਨੰ. 22 ਅੰਜੂ ਕਟਿਆਲ
ਵਾਰਡ ਨੰ. 23 ਪ੍ਰੇਮ ਲਤਾ
ਵਾਰਡ ਨੰ. 25 ਯੋਗੇਸ਼ ਢੀਂਗਰਾ
ਵਾਰਡ ਨੰ. 26 ਕੁਲਦੀਪ ਕੁਮਾਰ
ਵਾਰਡ ਨੰ. 29 ਮਨੌਰ
ਵਾਰਡ ਨੰ. 31 ਲਖਬੀਰ ਸਿੰਘ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦੇ ਜੇਤੂ ਚਿਹਰੇ
ਵਾਰਡ ਨੰ. ਉਮੀਦਵਾਰ
ਵਾਰਡ ਨੰ. 5 ਦਰਸ਼ਨਾ ਦੇਵੀ
ਵਾਰਡ ਨੰ. 10 ਹਰਪ੍ਰੀਤ ਕੌਰ ਬਬਲਾ
ਵਾਰਡ ਨੰ. 13 ਸਚਿਨ ਗਾਲਵ
ਵਾਰਡ ਨੰ. 20 ਗੁਰਚਰਨਜੀਤ ਸਿੰਘ
ਵਾਰਡ ਨੰ. 24 ਜਸਬੀਰ ਸਿੰਘ
ਵਾਰਡ ਨੰ. 27 ਗੁਰਬਖਸ਼ ਰਾਵਤ
ਵਾਰਡ ਨੰ. 28 ਨਿਰਮਲਾ ਦੇਵੀ
ਵਾਰਡ ਨੰ. 34 ਗੁਰਪ੍ਰੀਤ ਸਿੰਘ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਜੇਤੂ ਚਿਹਰੇ
ਵਾਰਡ ਨੰ. ਉਮੀਦਵਾਰ
ਵਾਰਡ ਨੰ. 2 ਮਹੇਸ਼ਇੰਦਰ ਸਿੰਘ ਸਿੱਧੂ
ਵਾਰਡ ਨੰ. 3 ਦਿਲੀਪ ਸ਼ਰਮਾ
ਵਾਰਡ ਨੰ. 6 ਸਰਬਜੀਤ ਕੌਰ
ਵਾਰਡ ਨੰ. 7 ਮਨੋਜ ਕੁਮਾਰ
ਵਾਰਡ ਨੰ. 8 ਹਰਜੀਤ ਸਿੰਘ
ਵਾਰਡ ਨੰ. 9 ਬਿਮਲਾ ਦੁਬੇ
ਵਾਰਡ ਨੰ. 11 ਅਨੂਪ ਗੁਪਤਾ
ਵਾਰਡ ਨੰ. 12 ਸੌਰਭ ਜੋਸ਼ੀ
ਵਾਰਡ ਨੰ. 14 ਕੁਲਜੀਤ ਸਿੰਘ
ਵਾਰਡ ਨੰ. 32 ਜਸਮਨਪ੍ਰੀਤ ਸਿੰਘ
ਵਾਰਡ ਨੰ. 33 ਕਨਵਰਜੀਤ ਸਿੰਘ ਰਾਣਾ
ਵਾਰਡ ਨੰ. 35 ਰਜਿੰਦਰ ਕੁਮਾਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਜੇਤੂ ਚਿਹਰਾ
ਵਾਰਡ ਨੰ. ਉਮੀਦਵਾਰ
ਵਾਰਡ ਨੰ. 30 ਹਰਦੀਪ ਸਿੰਘ