ਟਰੇਨ ਦੀ ਲਪੇਟ ਵਿਚ ਆਉਣ ਕਾਰਨ 3 ਸਾਲਾ ਬੱਚੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕੰਮ ਲਈ ਘਰੋਂ ਨਿਕਲੇ ਤਾਂ ਉਹਨਾਂ ਦੀ ਬੱਚੀ ਉਹਨਾਂ ਦੇ ਮਗਰ ਹੀ ਆ ਗਈ।

3-year-old girl died due to being hit by a train

 

ਸ੍ਰੀ ਕੀਰਤਪੁਰ ਸਾਹਿਬ: ਅੱਜ ਸਵੇਰੇ ਕਰੀਬ 10 ਵਜੇ ਕੀਰਤਪੁਰ ਸਾਹਿਬ ਵਿਖੇ ਵੰਦੇ ਭਾਰਤ ਟ੍ਰੇਨ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਦਾ ਨਾਂਅ ਖੁਸ਼ੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕੰਮ ਲਈ ਘਰੋਂ ਨਿਕਲੇ ਤਾਂ ਉਹਨਾਂ ਦੀ ਬੱਚੀ ਉਹਨਾਂ ਦੇ ਮਗਰ ਹੀ ਆ ਗਈ। ਇਸ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ, ਜਦੋਂ ਬੰਦੇ ਭਾਰਤ ਟਰੇਨ ਆਈ ਤਾਂ ਬੱਚੀ ਉਸ ਦੀ ਲਪੇਟ ਵਿਚ ਆ ਗਈ। ਦੌਰਾਨ ਉਹ ਟਰੇਨ ਹੇਠਾਂ ਆ ਗਈ।

ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਹੋਰਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਖੁਦ ਵੀ ਰੇਲਵੇ ਲਾਈਨ ਤੋਂ 20-25 ਫੁੱਟ ਦੂਰੀ ’ਤੇ ਰਹਿਣ।