40 ਸਾਲਾ ਪੈਰਾ ਨਿਸ਼ਾਨੇਬਾਜ਼ ਦਲਬੀਰ ਸਿੰਘ ਨੇ ਆਪਣੇ ਸਪਨਿਆਂ ਨੂੰ ਇੰਝ ਦਿੱਤੀ ਉਡਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਮ ਨੂੰ ਦਫਤਰੀ ਸਮੇਂ ਤੋਂ ਬਾਅਦ ਹੀ ਉਹ ਅਭਿਆਸ ਕਰਨ ਲਈ ਪਹੁੰਚਦਾ ਹੈ

40-year-old para shooter Dalbir Singh gave flight to his dreams like this

 

ਕਪੂਰਥਲਾ- 40 ਸਾਲਾ ਪੈਰਾ ਨਿਸ਼ਾਨੇਬਾਜ਼ ਦਲਬੀਰ ਸਿੰਘ ਜਿਸ ਨੇ ਹਾਲ ਹੀ ਵਿੱਚ ਇੰਦੌਰ ਵਿੱਚ ਤੀਜੀ ਜ਼ੋਨਲ ਪੈਰਾ ਸ਼ੂਟਿੰਗ ਚੈਂਪੀਅਨਸ਼ਿਪ ਰਾਈਫਲ (ਆਰ 4 ਅਤੇ ਆਰ 5) ਈਵੈਂਟ ਵਿੱਚ ਪੰਜਾਬ ਲਈ ਦੋ ਚਾਂਦੀ ਦੇ ਤਗਮੇ ਜਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਬੀਰ ਨੇ ਦੱਸਿਆ ਕਿ ਸਿਰਫ਼ ਇੱਕ ਸਾਲ ਪਹਿਲਾਂ ਹੀ ਖੇਡ ਨੂੰ ਸ਼ੁਰੂ ਕਰਨ ਤੋਂ ਬਾਅਦ ਉਹ ਬਹੁਤ ਊਰਜਾ ਅਤੇ ਉਤਸ਼ਾਹ ਦੇ ਨਾਲ ਸਭ ਕੁਝ ਸਹੀ ਕਰ ਰਿਹਾ ਹੈ। ਦਲਬੀਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਗੂਪੁਰ ਦਾ ਰਹਿਣ ਵਾਲਾ ਹੈ।

ਦਲਬੀਰ ਨੇ ਅੱਗੇ ਕਿਹਾ ਕਿ, "ਮੈਨੂੰ ਪਿਛਲੇ ਸਾਲ ਸ਼ੂਟਿੰਗ ਕਰਨ ਲਈ ਉਹਨਾਂ ਦੇ ਇੱਕ ਦੋਸਤ ਨੇ ਪ੍ਰੇਰਿਤ ਕੀਤਾ ਸੀ। ਸ਼ੁਰੂ ਵਿੱਚ ਮੈਂ ਪਿਸਟਲ ਸ਼ੂਟਿੰਗ ਵਿੱਚ ਆਪਣਾ ਹੱਥ ਅਜ਼ਮਾਇਆ ਸੀ, ਪਰ ਮੇਰੀ ਅਪਾਹਜਤਾ ਕਾਰਨ ਸ਼ੂਟਿੰਗ ਵਿੱਚ ਪਕੜ ਦੀ ਇੱਕ ਸਮੱਸਿਆ ਸੀ, ਇਸ ਲਈ ਮੈਂ ਰਾਈਫਲ ਵੱਲ ਸ਼ਿਫਟ ਹੋ ਗਿਆ ਅਤੇ ਇਸ ਦਾ ਨਤੀਜਾ ਮੈਨੂੰ ਸਫਲਤਾ ਵੱਲ ਲੈ ਨਿਕਲਿਆ।"

ਦਲਬੀਰ ਨੇ ਹੁਣ ਤੱਕ ਦੋ ਜ਼ੋਨਲ ਅਤੇ ਦੋ ਰਾਸ਼ਟਰੀਆਂ ਖੇਡਾਂ ਵਿੱਚ ਭਾਗ ਲਿਆ ਹੈ ਅਤੇ ਇਸ ਸਾਲ ਜ਼ੋਨਲ ਵਿੱਚ ਆਪਣੀ ਜੇਤੂ ਦੌੜ ਦੇ ਬਾਵਜੂਦ, ਉਹ ਹਾਲ ਹੀ ਵਿੱਚ ਹੋਏ ਰਾਸ਼ਟਰੀ ਮੁਕਾਬਲਿਆਂ ਵਿੱਚ ਇੱਕ ਤਮਗਾ ਤੋਂ ਖੁੰਝ ਗਿਆ। ਦਲਬੀਰ ਨੇ ਕਿਹਾ ਕਿ "ਪਰ ਮੈਂ ਨਿਰਾਸ਼ ਨਹੀਂ ਹਾਂ ਕਿਉਂਕਿ ਅਗਲੀ ਵਾਰ ਹਮੇਸ਼ਾਂ ਸਹੀ ਹੁੰਦਾ ਹੈ। 

ਉਹਨਾਂ ਅੱਗੇ ਕਿਹਾ ਕਿ ਮੈਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ 'ਤੇ ਵਿੱਤੀ ਮੋਰਚੇ 'ਤੇ ਕਿਉਂਕਿ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਉਹ ਖੇਡ ਦੇ ਨਾਲ ਨਾਲ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਹੈ, ਜਿਸ ਕਾਰਨ ਉਹ ਖੇਡ ਨੂੰ ਪੂਰਾ ਸਮਾਂ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਇਸ ਲਈ ਸ਼ਾਮ ਨੂੰ ਦਫਤਰੀ ਸਮੇਂ ਤੋਂ ਬਾਅਦ ਹੀ ਉਹ ਅਭਿਆਸ ਕਰਨ ਲਈ ਪਹੁੰਚਦਾ ਹੈ। ਉਸ ਦੇ ਵਿਅਸਤ ਸਮੇਂ ਨੇ ਉਸ ਨੂੰ ਵੱਡੀਆਂ ਇੱਛਾਵਾਂ ਹਾਸਿਲ ਕਰਨ ਤੋਂ ਨਹੀਂ ਰੋਕਿਆ। ਦਲਬੀਰ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਦਾ ਟੀਚਾ ਰੱਖਦਾ ਹੈ, ਇਸ ਲਈ ਉਹ ਸਖ਼ਤ ਅਭਿਆਸ ਕਰ ਰਿਹਾ ਹੈ।