Punjab News: ਸਾਲ 2023 ਦੌਰਾਨ ਚਰਚਾ 'ਚ ਰਹੀ ਕੇਂਦਰੀ ਜੇਲ ਲੁਧਿਆਣਾ; ਹਰੇਕ ਮਹੀਨੇ ਸਾਹਮਣੇ ਆਏ ਮੋਬਾਇਲ ਬਰਾਮਦਗੀ ਦੇ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਨਵਰੀ ਤੋਂ ਹੁਣ ਤਕ ਲਗਭਗ 1012 ਮੋਬਾਇਲ ਬਰਾਮਦ

Central Jail Ludhiana

Punjab News:ਸਾਲ 2023 ਦੌਰਾਨ ਕੇਂਦਰੀ ਜੇਲ ਲੁਧਿਆਣਾ ਮੋਬਾਇਲ ਬਰਾਮਦਗੀ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਵਿਚ ਰਹੀ ਹੈ। ਦਰਅਸਲ ਇਸ ਸਾਲ ਹਰੇਕ ਮਹੀਨੇ ਜੇਲ ਵਿਚੋਂ ਮੋਬਾਇਲ ਬਰਾਮਦਗੀ ਦੇ ਮਾਮਲੇ ਸਾਹਮਣੇ ਆਏ ਹਨ। ਜਨਵਰੀ ਤੋਂ ਹੁਣ ਤਕ ਕੇਂਦਰੀ ਜੇਲ ਲੁਧਿਆਣਾ ਵਿਚ ਲਗਭਗ 1012 ਮੋਬਾਇਲ ਬਰਾਮਦ ਹੋਏ। ਇਹ ਸਾਰੇ ਮਾਮਲੇ ਪੁਲਿਸ ਕੋਲ ਵੀ ਭੇਜੇ ਗਏ ਹਨ।

ਦਰਅਸਲ ਸਥਾਨਕ ਪੁਲਿਸ ਸਹਾਇਕ ਸੁਪਰੀਡੈਂਟਾਂ ਵਲੋਂ ਭੇਜੇ ਗਏ ਪੱਤਰਾਂ ਦੇ ਆਧਾਰ ’ਤੇ ਕਾਰਵਾਈ ਕਰ ਕੇ ਕੈਦੀਆਂ ਦੇ ਖ਼ਿਲਾਫ਼ ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰ ਲੈਂਦੀ ਹੈ। ਜਨਵਰੀ ਵਿਚ 71, ਫਰਵਰੀ-84, ਮਾਰਚ-120, ਅਪ੍ਰੈਲ-94, ਮਈ-147, ਜੂਨ-99, ਜੁਲਾਈ-52, ਅਗਸਤ-66, ਸਤੰਬਰ-14, ਅਕਤੂਬਰ- 53, ਨਵੰਬਰ-126 ਅਤੇ ਦਸੰਬਰ ਵਿਚ 86 ਮੋਬਾਇਲ ਬਰਾਮਦ ਹੋਏ। ਇਨ੍ਹਾਂ ਸਾਰਿਆਂ ਦੀ ਕੁੱਲ ਗਿਣਤੀ 1012 ਹੈ।

ਹਾਲਾਂਕਿ ਜੇਲ ’ਚ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਬੈਰਕਾਂ ਤਕ ਮੋਬਾਇਲ ਕਿਵੇਂ ਪਹੁੰਚ ਜਾਂਦੇ ਹਨ, ਇਹ ਸਵਾਲ ਅਜੇ ਵੀ ਹੱਲ ਨਹੀਂ ਹੋ ਸਕਿਆ ਹੈ। ਜੇਲਾਂ ਵਿਚ ਕੈਦੀਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਜਿਸ ਦੇ ਮੁਕਾਬਲੇ ਗਾਰਦ ਨਾ-ਮਾਤਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।