Dr. Manmohan Singh: ‘ਰੋਜ਼ਾਨਾ ਸਪੋਕਸਮੈਨ’ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਨੇ ਡਾ. ਮਨਮੋਹਨ ਸਿੰਘ ਨੂੰ ਕੀਤਾ ਯਾਦ
ਡਾ. ਮਨਮੋਹਨ ਸਿੰਘ ਮੇਰੇ ਅਧਿਆਪਕ ਰਹੇ ਹਨ
Madam Jagjit Kaur remembered Dr. Manmohan Singh Latest news in punjabi: ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਨੇ ਵੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਡਾ. ਮਨਮੋਹਨ ਸਿੰਘ ਤੋਂ ਕਰੀਬ ਡੇਢ ਸਾਲ ਤਕ ਪੜ੍ਹੇ ਸਨ। ਉਨ੍ਹਾਂ ਡਾ. ਮਨਮੋਹਨ ਸਿੰਘ ਦੀ ਸ਼ਖ਼ਸ਼ੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਵਿਅਕਤੀ ਸਨ ਅਤੇ ਵਿਦਿਅਕ ਸਮਝ ਉਨ੍ਹਾਂ ਨੂੰ ਇੰਨੀ ਜ਼ਿਆਦਾ ਸੀ ਕਿ ਉਨ੍ਹਾਂ ਦੀ ਪੜ੍ਹਾਈ ਇੱਕ-ਇੱਕ ਗੱਲ ਅੱਜ ਵੀ ਯਾਦ ਹੈ।
ਉਨ੍ਹਾਂ ਦਸਿਆ ਕਿ ਡਾ. ਮਨਮੋਹਨ ਸਿੰਘ ਨੇ ਆਪਣੀ ਦੋਸਤੀ ਦਾ ਦਾਇਰਾ ਹਮੇਸ਼ਾ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਜਿਸ ਨਾਲ ਵੀ ਨਜ਼ਦੀਕੀ ਸਬੰਧ ਬਣਾਏ ਉਸ ਨੂੰ ਕਦੇ ਨਹੀਂ ਭੁੱਲੇ। ਮੈਡਮ ਜਗਜੀਤ ਕੌਰ ਨੇ ਪ੍ਰੋਫ਼ੈਸਰ ਟੰਡਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਹ ਡਾ. ਮਨਮੋਹਨ ਸਿੰਘ ਦੇ ਬੜੇ ਕਰੀਬੀ ਰਹੇ ਤੇ ਜਦੋਂ ਵੀ ਡਾ. ਮਨਮੋਹਨ ਸਿੰਘ ਚੰਡੀਗੜ੍ਹ ਆਉਂਦੇ ਤਾਂ ਉਹ ਪ੍ਰੋ. ਟੰਡਨ ਨੂੰ ਜ਼ਰੂਰ ਮਿਲਦੇ ਸਨ। ਅੱਜ ਅਦਾਰਾ ਰੋਜ਼ਾਨਾ ਸਪੋਕਸਮੈਨ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।