ਮੋਹਾਲੀ ’ਚ ਮਿਲਿਆ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼, PGI ਦਾਖ਼ਲ

ਏਜੰਸੀ

ਖ਼ਬਰਾਂ, ਪੰਜਾਬ

ਮੋਹਾਲੀ–ਪੰਚਕੂਲਾ ਭਾਵ ਟ੍ਰਾਈ–ਸਿਟੀ ’ਚ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ; ਜਿਸ ਨੂੰ ਪੀਜੀਆਈ (PGI) ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ

File photo

ਚੰਡੀਗੜ੍ਹ- ਮੋਹਾਲੀ–ਪੰਚਕੂਲਾ ਭਾਵ ਟ੍ਰਾਈ–ਸਿਟੀ ’ਚ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ; ਜਿਸ ਨੂੰ ਪੀਜੀਆਈ (PGI) ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਰੀਜ਼ ਇੱਕ ਹਫ਼ਤਾ ਪਹਿਲਾਂ ਹੀ ਚੀਨ ਤੋਂ ਮੁਹਾਲੀ ਪਰਤਿਆ ਸੀ। ਕੱਲ੍ਹ ਸੋਮਵਾਰ ਨੂੰ ਉਸ ਨੂੰ ਸਿਰ ਦਰਦ ਤੇ ਹੋਰ ਸ਼ਿਕਾਇਤਾਂ ਕਾਰਨ ਪੀਜੀਆਈ–ਚੰਡੀਗੜ੍ਹ ਭੇਜ ਦਿੱਤਾ ਗਿਆ।

ਉੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਮੋਹਾਲੀ ਦੇ ਹਵਾਈ ਅੱਡੇ ਉੱਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਮੈਡੀਕਲ ਜਾਂਚ ਉੱਥੇ ਹਵਾਈ ਅੱਡੇ ’ਤੇ ਹੀ ਕਰਨ ਦੇ ਹੁਕਮ ਦਿੱਤੇ ਹਨ।

ਪੀੜਤ ਵਿਅਕਤੀ ਨੂੰ ਸਿਰ–ਦਰਦ ਤੇ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਸ ਨੂੰ ਪੀਜੀਆਈ–ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਉੱਥੇ ਉਸ ਦੀ ਇੱਕ ਖ਼ਾਸ ਵਾਰਡ ’ਚ ਜਾਂਚ ਚੱਲ ਰਹੀ ਹੈ। ਉਂਝ ਮਰੀਜ਼ ਦੀ ਹਾਲਤ ਠੀਕ ਹੈ ਤੇ ਉਸ ਨੂੰ ਵੈਂਟੀਲੇਟਰ ’ਤੇ ਵੀ ਨਹੀਂ ਰੱਖਿਆ ਗਿਆ।

ਮੋਹਾਲੀ ਦੇ ਇਸ ਮਰੀਜ਼ ਦੇ ਹੁਣ PGI ਚੰਡੀਗੜ੍ਹ ’ਚ ਕਈ ਤਰ੍ਹਾਂ ਦੇ ਟੈਸਟ ਚੱਲ ਰਹੇ ਹਨ। ਮੁਢਲੇ ਟੈਸਟਾਂ ਤੋਂ ਉਸ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਜਾਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਹੋਈ। ਉੱਧਰ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੀਨ ਤੋਂ ਆਉਣ ਵਾਲੇ ਲੋਕਾਂ ਉੱਤੇ 28 ਦਿਨਾਂ ਤੱਕ ਨਿਗਰਾਨੀ ਰੱਖੀ ਜਾਵੇਗੀ। 

ਅਜਿਹੇ ਸਾਰੇ ਲੋਕਾਂ ਨੂੰ ਫ਼ੋਨ ਕਰ ਕੇ ਨਿਯਮਤ ਜਾਂਚ ਲਈ ਸੱਦਿਆ ਜਾ ਰਿਹਾ ਹੈ। ਮੋਹਾਲੀ ਦੇ ਹਵਾਈ ਅੱਡੇ ਉੱਤੇ ਵੀ ਸ਼ੱਕੀ ਮਰੀਜ਼ਾਂ ਲਈ ਵੱਖਰਾ ਕਮਰਾ ਤਿਆਰ ਕਰਨ ਲਈ ਕਿਹਾ ਗਿਆ ਹੈ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇਗੀ। ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਚੀਨ ਦੇ ਪ੍ਰਸ਼ਾਸ਼ਨ ਨੇ ਹਾਈ ਅਲਰਟ ਕਰ ਰੱਖਿਆ ਹੈ ਅਤੇ ਇਸ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਵਾਇਰਸ ਦੇ ਕਾਰਨ ਇਕ ਹਫ਼ਤੇ ਵਿਚ ਹਜ਼ਾਰਾ ਦੇ ਕਰੀਬ ਬੈੱਡ ਬਣਾਏ ਜਾ ਰਹੇ ਹਨ। ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਚੀਨ ਦੇ ਵੁਹਾਨ ਵਿਚ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਹਸਪਤਾਲ ਵਿਚ 1300 ਦੇ ਕਰੀਬ ਬੈੱਡ ਬਣਾਏ ਜਾ ਰਹੇ ਹਨ। ਦੱਸ ਦਈਏ ਕਿ ਹੁਣ ਤੱਕ ਇਸ ਵਾਇਰਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 1300 ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ।

ਚੀਨ ਵਿਚ ਹੁਣ ਤੱਕ 18 ਸ਼ਹਿਰਾਂ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਚੀਨ ਵਿਚ 22 ਜਨਵਰੀ ਤੱਕ ਕੋਰੋਨਾ ਵਾਇਰਸ ਨਾਲ 555 ਲੋਕ ਪ੍ਰਭਾਵਿਤ ਹੋਏ ਹਨ। ਇਹ ਸਾਰੇ ਲੋਕ ਸਾਂਹ ਲੈਣ, ਨਮੂਨੀਆ, ਬੁਖਾਰ ਆਦਿ ਨਾਲ ਪ੍ਰਭਾਵਿਤ ਹਨ।