ਹੈਦਰਾਬਾਦ: ਪਤਨੀ ਭੱਜ ਗਈ ਤਾਂ ਬਣਿਆ ਸੀਰੀਅਲ ਕਿਲਰ

ਏਜੰਸੀ

ਖ਼ਬਰਾਂ, ਪੰਜਾਬ

ਹੈਦਰਾਬਾਦ: ਪਤਨੀ ਭੱਜ ਗਈ ਤਾਂ ਬਣਿਆ ਸੀਰੀਅਲ ਕਿਲਰ

image

18 ਔਰਤਾਂ ਦਾ ਕੀਤਾ ਕਤਲ, ਫਿਰ ਸਾੜ ਦਿੰਦਾ ਸੀ ਚਿਹਰਾ

ਹੈਦਰਾਬਾਦ, 27 ਜਨਵਰੀ :  ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਪੁਲਿਸ ਨੇ ਇਕ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਜਿਸ ’ਤੇ 18 ਔਰਤਾਂ ਦੀ ਹਤਿਆ ਦਾ ਦੋਸ਼ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੇ 4 ਜਨਵਰੀ ਨੂੰ ਹੈਦਰਾਬਾਦ ਦੇ ਜੁਬਲੀ ਹਿੱਲਜ਼ ਇਲਾਕੇ ਵਿਚ ਇਕ ਔਰਤ ਵੈਂਕਟੱਮਾ ਦੀ ਹਤਿਆ ਕੀਤੀ ਸੀ। ਨਾਲ ਹੀ, ਪਛਾਣ ਲੁਕਾਉਣ ਦੇ ਉਦੇਸ਼ ਨਾਲ ਉਸ ਦਾ ਚਿਹਰਾ ਪਟਰੌਲ ਨਾਲ ਸਾੜ ਦਿਤਾ ਸੀ।
 ਤਕਰੀਬਨ 20 ਦਿਨਾਂ ਦੀ ਜਾਂਚ ਤੋਂ ਬਾਅਦ, ਪੁਲਿਸ ਨੇ ਮੁਲਜ਼ਮ ਮੈਨਾ ਰਾਮੂਲੂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਰਾਮੂਲੂ ਨੂੰ ਜੇਲ ਵਿਚ ਬੰਦ ਕਰ ਦਿਤਾ ਗਿਆ ਸੀ, ਪਰ ਉਹ 2011 ਦੌਰਾਨ ਇਰਾਗੱਡਾ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ। ਹਾਲਾਂਕਿ ਉਸ ਨੂੰ 2013 ਵਿਚ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਹ 2018 ਵਿਚ ਰਿਹਾਅ ਹੋ ਗਿਆ ਸੀ। 
18 ਔਰਤਾਂ ਦਾ ਕਤਲ: ਰਾਚਕੌਂਡਾ ਦੇ ਪੁਲਿਸ ਕਮਿਸ਼ਨਰ ਮਹੇਸ਼ ਭਾਗਵਤ ਨੇ ਦਸਿਆ ਕਿ ਰਾਮੂਲੂ ਸ਼ਰਾਬ ਦੀਆਂ ਦੁਕਾਨਾਂ ’ਤੇ ਆਉਣ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਹੁਣ ਤਕ ਉਹ ਰਚਕੌਂਡਾ ਪੁਲਿਸ ਕਮਿਸ਼ਨਰੇਟ, ਮਹਿਬੂਬਨਗਰ ਅਤੇ ਰੰਗਰੇਦੀ ਜ਼ਿਲਿ੍ਹਆਂ ਵਿਚ 18 ਔਰਤਾਂ ਦੀ ਹਤਿਆ ਕਰ ਚੁਕਾ ਹੈ। ਦਸਣਯੋਗ ਹੈ ਕਿ ਹੈਦਰਾਬਾਦ ਅਤੇ ਰਚਕੌਂਡਾ ਦੀ ਪੁਲਿਸ ਟੀਮ ਨੇ ਸਾਂਝੀ ਮੁਹਿੰਮ ਤਹਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਤਲ ਦੇ ਦੋਵਾਂ ਮਾਮਲਿਆਂ ਨੂੰ ਸੁਲਝਾਇਆ। ਪੁਲਿਸ ਅਧਿਕਾਰੀਆਂ ਅੱਗੇ ਦਸਿਆ ਕਿ ਦੋਸ਼ੀ ਰਾਮੁਲੂ  21 ਸਾਲਾਂ ਦਾ ਸੀ ਤਾਂ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਕਰ ਦਿਤਾ, ਪਰ ਥੋੜ੍ਹੇ ਸਮੇਂ ਵਿਚ ਹੀ ਉਸ ਦੀ ਪਤਨੀ ਇਕ ਹੋਰ ਆਦਮੀ ਨਾਲ ਚਲੀ ਗਈ। (ਏਜੰਸੀ)

ਉਸ ਤੋਂ ਬਾਅਦ ਤੋਂ ਹੀ ਉਸ ਨੇ ਔਰਤਾਂ ਵਿਰੁਧ ਗੁੱਸਾ ਕੱਢਿਆ ਅਤੇ ਔਰਤਾਂ ਦੇ ਲੜੀਵਾਰ ਕਤਲਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿਤਾ। 2003 ਤੋਂ ਉਸ ਨੇ 16 ਜੁਰਮ ਕੀਤੇ ਹਨ। ਮੁਲਜ਼ਮ ਜਾਇਦਾਦ ਚੋਰੀ ਦੇ ਮਾਮਲਿਆਂ ਵਿਚ ਵੀ ਸ਼ਾਮਲ ਰਿਹਾ ਹੈ।  (ਏਜੰਸੀ)