ਬਿਕਰਮ ਮਜੀਠੀਆ ਨੇ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਦਲਾਖੋਰੀ ਦੀ ਨੀਤੀ ਕਾਰਨ ਪੂਰਬੀ ਹਲਕੇ ਦਾ ਵਿਕਾਸ ਨਹੀਂ ਹੋਇਆ- ਮਜੀਠੀਆ

Bikram Singh Majithia


ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸ਼ੁੱਕਰਵਾਰ ਨੂੰ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਪੰਜਾਬ ਦੀ ਸਭ ਤੋਂ ਹੌਟ ਸੀਟ ਬਣ ਚੁੱਕੇ ਅੰਮ੍ਰਿਤਸਰ ਪੂਰਬੀ 'ਤੇ ਨਾਮਜ਼ਦਗੀ ਭਰਦੇ ਹੋਏ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ।

Bikram Singh Majithia

ਉਹਨਾਂ ਨੇ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵੱਲੋਂ ਚੰਡੀਗੜ੍ਹ ਵਿਚ ਕੀਤੀ ਪ੍ਰੈੱਸ ਕਾਨਫਰੰਸ ਨੂੰ ਉਹਨਾਂ ਦਾ ਨਿੱਜੀ ਮਾਮਲਾ ਦੱਸਿਆ ਅਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਮਜੀਠੀਆ ਨੇ ਮਜੀਠਾ ਹਲਕੇ ਤੋਂ ਸਵੇਰੇ 11 ਵਜੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਡੀਸੀ ਕੰਪਲੈਕਸ ਪੁੱਜੇ। ਜਿੱਥੇ ਆਰ.ਟੀ.ਓ ਕਮ ਪੂਰਬੀ ਹਲਕੇ ਦੇ ਚੋਣ ਕਮਿਸ਼ਨਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।  ਮਜੀਠੀਆ ਨੇ ਬਾਹਰ ਆਉਂਦੇ ਹੀ ਕਿਹਾ ਕਿ ਉਹ ਵੋਟਰਾਂ ਦੀ ਮੰਗ 'ਤੇ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ। ਵੋਟਰ ਚਾਹੁੰਦੇ ਹਨ ਕਿ ਇਸ ਵਾਰ ਸਿੱਧੂ ਨੂੰ ਹਰਾਇਆ ਜਾਵੇ।

Navjot Sidhu

ਬਿਕਰਮ ਮਜੀਠੀਆ ਨੇ ਕਿਹਾ ਬਦਲਾਖੋਰੀ ਦੀ ਨੀਤੀ ਕਾਰਨ ਪੂਰਬੀ ਹਲਕਾ ਦਾ ਵਿਕਾਸ ਨਹੀਂ ਹੋਇਆ। ਅੱਜ ਵੀ ਅੰਮ੍ਰਿਤਸਰ ਪੂਰਬੀ ਵਿਚ ਪਾਣੀ, ਸੜਕਾਂ ਅਤੇ ਸੀਵਰੇਜ ਦੀ ਵੱਡੀ ਸਮੱਸਿਆ ਹੈ। ਲੋਕਾਂ ਨੇ ਮਜੀਠਾ ਦਾ ਵਿਕਾਸ ਦੇਖ ਲਿਆ ਹੈ ਅਤੇ ਵੋਟਰ ਹੀ ਉਹਨਾਂ ਨੂੰ ਜਿਤਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਦੋਵੇਂ ਹਲਕਿਆਂ ਦੇ ਲੋਕਾਂ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦਾ ‘ਪੰਜਾਬ ਮਾਡਲ’ ਸਿਰਫ ਧੋਖੇ ਦਾ ਮਾਡਲ ਹੈ।