ਤ੍ਰਿਪੁਰਾ ਦੀ ਸੁਖਸਾਗਰ ਝੀਲ ’ਚ ਮਰੇ ਮਿਲੇ 100 ਤੋਂ ਵੱਧ ਅਮਰੀਕੀ ਪੰਛੀ

ਏਜੰਸੀ

ਖ਼ਬਰਾਂ, ਪੰਜਾਬ

ਤ੍ਰਿਪੁਰਾ ਦੀ ਸੁਖਸਾਗਰ ਝੀਲ ’ਚ ਮਰੇ ਮਿਲੇ 100 ਤੋਂ ਵੱਧ ਅਮਰੀਕੀ ਪੰਛੀ

image

ਅਗਰਤਲਾ, 28 ਜਨਵਰੀ : ਅਮਰੀਕਾ ਦੇ ਕੈਲੀਫ਼ੋਰਨੀਆ ਤੋਂ ਆਏ 100 ਤੋਂ ਵੱਧ ਪ੍ਰਵਾਸੀ ਪੰਛੀ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ’ਚ ਸਥਿਤ ਸੁਖਸਾਗਰ ਝੀਲ ਵਿਚ ਮਰੇ ਹੋਏ ਮਿਲੇ ਹਨ। ਜੰਗਲਾਤ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਜੰਗਲਾਤ ਅਧਿਕਾਰੀ ਮਹਿੰਦਰ ਸਿੰਘ ਅਤੇ ਕਮਲ ਨੇ ਵੀਰਵਾਰ ਨੂੰ ਝੀਲ ਦਾ ਦੌਰਾ ਕੀਤਾ ਅਤੇ ਜਾਂਚ ਲਈ ਇਕ ਪੰਛੀ ਦੀ ਲਾਸ਼ ਅਗਰਤਲਾ ਭੇਜੀ। ਸਿੰਘ ਨੇ ਦਸਿਆ, ‘‘ਜਾਂਚ ਦਾ ਆਦੇਸ਼ ਦੇ ਦਿਤਾ ਗਿਆ ਹੈ ਅਤੇ ਲਾਸ਼ ਨੂੰ ਪ੍ਰੀਖਣ ਲਈ ਅਗਰਤਲਾ ਭੇਜਿਆ ਗਿਆ ਹੈ।’’
ਇਕ ਹੋਰ ਅਧਿਕਾਰੀ ਨੇ ਅਪਣੀ ਪਹਿਚਾਣ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਸ਼ਿਕਾਰੀਆਂ ਨੇ ਕੀਟਨਾਸ਼ਕਾਂ ਦੇ ਜ਼ਰੀਏ ਝੀਲ ਦਾ ਪਾਣੀ ਜ਼ਹਿਰੀਲਾ ਕਰ ਦਿਤਾ ਹੋਵੇਗਾ ਅਤੇ ਪ੍ਰਵਾਸੀ ਪੰਛੀਆਂ ਨੇ ਇਹ ਪਾਣੀ ਪੀ ਲਿਆ ਹੋਵੇਗਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੋਵੇਗੀ। ਇਹ ਪ੍ਰਵਾਸੀ ਪੰਛੀ ਪਿਛਲੇ ਇਕ ਦਹਾਕੇ ਤੋਂ ਕੈਲੀਫ਼ੋਰਨੀਆ ਤੋਂ ਆ ਰਹੇ ਹਨ। (ਏਜੰਸੀ)