ਸਾਬਕਾ ਥਾਣਾ ਮੁਖੀ ਹਰਜਿੰਦਰ ਪਾਲ ਸਿੰਘ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਨਕਾਊਂਟਰ ਤੋਂ ਬਾਅਦ ਲਾਵਾਰਸ ਦੱਸ ਕੇ ਸਸਕਾਰ ਕਰਨ ਦੇ ਮਾਮਲੇ 'ਚ

LAW

ਐਸ.ਏ.ਐਸ.ਨਗਰ : ਸਾਲ 1992 'ਚ ਰੋਪੜ ਵਿਚ ਗੁਰਮੇਲ ਸਿੰਘ ਤੇ ਕੁਲਦੀਪ ਸਿੰਘ ਦਾ ਫ਼ਰਜ਼ੀ ਐਨਕਾਊਂਟਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਲਾਵਾਰਸ ਦੱਸ ਕੇ ਸਸਕਾਰ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਥਾਣਾ ਮੁਖੀ ਹਰਜਿੰਦਰ ਪਾਲ ਸਿੰਘ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਡੀਐਸਪੀ ਅਵਤਾਰ ਸਿੰਘ'ਤੇ ਸਬ ਇੰਸਪੈਕਟਰ ਬਚਨ ਦਾਸ ਨੂੰ ਵੀ ਸੀਬੀਆਈ ਕੋਰਟ ਨੇ 2-2 ਸਾਲ ਦੀ ਸਜ਼ਾ ਸੁਣਾਈ ਹੈ ਪਰ ਉਨ੍ਹਾਂ ਨੂੰ ਅਦਾਲਤ ਨੇ 1 ਸਾਲ ਦੇ ਪ੍ਰੋਬੇਸ਼ਨ ਉਤੇ ਰਿਹਾ ਕਰ ਦਿਤਾ ਹੈ।

ਉਥੇ ਸਬੂਤਾਂ ਦੀ ਘਾਟ ਕਾਰਨ ਇਸੇ ਮਾਮਲੇ 'ਚ ਨਾਮਜ਼ਦ ਡੀਐਸਪੀ (ਡੀ) ਜਸਪਾਲ, ਕਾਂਸਟੇਬਲ ਹਰਦੀ ਰਾਮ, ਕਾਂਸਟੇਬਲ ਕਰਨੈਲ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿਤਾ ਹੈ। ਹਰਜਿੰਦਰ ਪਾਲ ਸਿੰਘ ਨੂੰ ਅਦਾਲਤ ਨੇ ਸਜ਼ਾ ਦੇ ਨਾਲ-ਨਾਲ 5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ਜਿਸ ਵਿਚੋਂ 2-2 ਲੱਖ ਰੁਪਏ ਫ਼ਰਜ਼ੀ ਐਨਕਾਊਂਟਰ ਵਿਚ ਮਾਰੇ ਗਏ ਗੁਰਮੇਲ ਸਿੰਘ ਤੇ ਕੁਲਦੀਪ ਸਿੰਘ ਦੀ ਪਤਨੀ ਨੂੰ ਦਿਤਾ ਜਾਏਗਾ। ਡੀਐਸਪੀ ਅਵਤਾਰ ਸਿੰਘ ਅਤੇ ਸਬ ਇੰਸਪੈਕਟਰ ਬਚਨ ਦਾਸ ਨੂੰ ਵੀ 20-20 ਹਜ਼ਾਰ ਰੁਪਏ ਲਿਟੀਗੇਸ਼ਨ ਜੁਰਮਾਨਾ ਕੀਤਾ ਗਿਆ ਹੈ। 

ਨਾਜਾਇਜ਼ ਹਥਿਆਰ ਦੇ ਦੋਸ਼ ਵਿਚ ਕੀਤਾ ਸੀ ਗ੍ਰਿਫ਼ਤਾਰ: ਪੁਲਿਸ ਨੇ ਗੁਰਮੇਲ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਅਤੇ ਉਸ ਵੇਲੇ ਐਫਆਈਆਰ ਨੰਬਰ–8 ਰੋਪੜ ਸਦਰ ਥਾਣੇ 'ਚ ਦਰਜ ਕੀਤੀ ਗਈ। ਉਸ ਤੋਂ ਬਾਅਦ ਪੁਲਿਸ ਨੇ ਕੁਲਦੀਪ ਸਿੰਘ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਕੇ ਉਸ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕਰ ਲਿਆ। ਬਾਅਦ ਵਿਚ ਪੁਲਿਸ ਨੇ ਰੋਪੜ ਨੇੜੇ ਨਹਿਰ ਕੰਢੇ ਦੋਵਾਂ ਦਾ ਐਨਕਾਊਂਟਰ ਕਰ ਦਿਤਾ ਅਤੇ ਇਕ ਵੱਖ ਤੋਂ ਐਫਆਈਆਰ ਨੰਬਰ–9 ਦਰਜ ਕੀਤੀ। ਇਸ ਵਿਚ ਦਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਹਥਿਆਰ ਰਿਕਵਰ ਕਰਨ ਲਈ ਲੈ ਕੇ ਗਏ ਸਨ

ਜਿਥੇ ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿਤੀਆਂ। ਆਪ ਦੀ ਦੱਸੀ ਕਹਾਣੀ ਕੋਰਟ ਵਿਚ ਪਈ ਝੂਠੀ: ਪੁਲਿਸ ਨੇ ਦੋਵਾਂ ਦਾ ਐਨਕਾਊਂਟਰ ਕਰਨ ਤੋਂ ਬਾਅਦ ਜਦੋਂ ਪੋਸਟਮਾਰਟਮ ਕਰਵਾਇਆ, ਉਸ ਵੇਲੇ ਦੋਵਾਂ ਦਾ ਹਸਪਤਾਲ ਵਿਚ ਦਰਜ ਰੀਕਾਰਡ ਵਿਚ ਬਕਾਇਦਾ ਤੌਰ 'ਤੇ ਨਾਂ ਲਿਖਵਾਇਆ ਗਿਆ। ਉਥੇ ਐਫਆਈਆਰ-9 ਵਿਚ ਵੀ ਪੁਲਿਸ ਨੇ ਦੋਵਾਂ ਦਾ ਬਕਾਇਦਾ ਨਾਂ ਦਰਜ ਕੀਤਾ ਹੈ। ਪਰ ਉਨ੍ਹਾਂ ਦੇ ਸਸਕਾਰ ਵੇਲੇ ਪੁਲਿਸ ਨੇ ਉਸ ਵੇਲੇ ਦੇ ਮਿਊਂਸੀਪਲ ਕਮੇਟੀ ਦੇ ਈÀ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਲਿਖਿਆ ਗਿਆ

ਕਿ ਉਨ੍ਹਾਂ ਦੀ ਮੁਠਭੇੜ ਦੌਰਾਨ ਦੋ ਅਣਪਛਾਤੇ ਵਿਅਕਤੀ ਮਾਰੇ ਗਏ ਹਨ ਜਿਨ੍ਹਾਂ ਦਾ ਸਸਕਾਰ ਕਰਨਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਦੱਸੇ ਬਗੈਰ ਉਨ੍ਹਾਂ ਦਾ ਸਸਕਾਰ ਕਰਵਾ ਦਿਤਾ ਗਿਆ। ਜਦਕਿ ਅਦਾਲਤ ਵਿਚ ਵੀ ਉਨ੍ਹਾਂ ਕੁਲਦੀਪ ਸਿੰਘ ਤੇ ਗੁਰਮੇਲ ਸਿੰਘ ਨੂੰ ਅਣਪਛਾਤਾ ਦਸਿਆ ਸੀ। ਜਿਸ ਤੋਂ ਬਾਅਦ ਸਰਕਾਰੀ ਰੀਕਾਰਡ ਦੇ ਤੱਥਾਂ ਦੇ ਅਧਾਰ 'ਤੇ ਉਹ ਅਪਣੀ ਕਹਾਣੀ ਸਾਬਤ ਨਾ ਕਰ ਸਕੇ।