ਕੁਲਤਾਰ ਸੰਧਵਾਂ ਦਾ ਬਿਆਨ- ‘ਧਨਾਢਾਂ ਦੇ ਮੁਆਫ਼ ਹੋਏ ਕਰਜ਼ੇ, ਗਰੀਬਾਂ ਵੱਲ ਸਰਕਾਰ ਦਾ ਧਿਆਨ ਨਹੀਂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲਤਾਰ ਸੰਧਵਾਂ ਦਾ ਬਿਆਨ- ‘ਕਰਜ਼ੇ ਧਨਾਢਾਂ ਦੇ ਹੋਏ ਮੁਆਫ਼ ਗਰੀਬਾਂ ਵੱਲ ਨਹੀਂ ਹੈ ਸਰਕਾਰ ਦਾ ਧਿਆਨ’

Photo

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਹੈ। ਇਜਲਾਸ ਦੇ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬੀਤੇ ਦਿਨ ਵੀ ਕੁਝ ਅਜਿਹਾ ਹੀ ਹੋਇਆ। ਦਰਸਅਲ ਇਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ‘ਚ ਕਰੋਨਾ ਵਾਇਰਸ ਨੂੰ ਲੈ ਕੇ ਇਕ ਚਰਚਾ ਛਿੜੀ, ਜਿਸ ਨੂੰ ਲੈ ਕੇ ਵੱਖ-ਵੱਖ ਆਗੂਆਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਗਿਆ।

ਇਸ ਦੌਰਾਨ ਸਦਨ ਦੇ ਬਾਹਰ ਇਕ ਹੋਰ ਵਾਇਰਸ ਦੀ ਗੱਲ ਹੋਈ, ਜਿਸ ਬਾਰੇ ਆਪ ਆਗੂ ਕੁਲਤਾਰ ਸੰਧਵਾਂ ਨੇ ਬਿਆਨ ਦਿੱਤਾ। ਕੁਲਤਾਰ ਸੰਧਵਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਕੰਮ ‘ਕਰੋ ਨਾ ਵਾਇਰਸ’ ਹੋਇਆ ਹੈ।  ਉਹਨਾਂ ਕਿਹਾ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਫਾਰਮ ਭਰੇ ਸੀ ਪਰ ਇਹਨਾਂ ਨੇ ਲੋਕਾਂ ਨਾਲ ਇੰਨਾ ਵੱਡਾ ਧੋਖਾ ਕੀਤਾ।

ਉਹਨਾਂ ਕਿਹਾ ਸਰਕਾਰ ਨੇ ਕਰਜ਼ਾ ਤਾਂ ਮੁਆਫ ਕੀਤਾ ਪਰ ਗਰੀਬਾਂ ਦਾ ਨਹੀਂ ਵੱਡੇ ਧਨਾਢਾਂ ਦਾ ਮੁਆਫ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਇਹਨਾਂ ਨੇ ਮੁਫ਼ਤ ਸਿੱਖਿਆ ਦੇਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਅੱਗੇ ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਗੰਭੀਰ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਸਕੂਲਾਂ ਦੇ ਬਿਜਲੀ ਦੇ ਬਿਲ ਵੀ ਅਧਿਆਪਕ ਕੋਲੋਂ ਭਰਦੇ ਹਨ। ਵਿਧਾਨ ਸਭਾ ਵਿਚ ਦਿੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ‘ਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਫ਼ ਦਿਲ ਹਨ ਤੇ ਜੋ ਉਹਨਾਂ ਨੂੰ ਅਫ਼ਸਰ ਲਿਖਦੇ ਹਨ, ਉਹ ਉਸ ਨੂੰ ਹੀ ਸੱਚ ਮੰਨ ਲੈਂਦੇ ਹਨ।

ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕੁਲਤਾਰ ਸੰਧਵਾ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੋ ਧਰਨਿਆਂ ‘ਤੇ ਬੈਠੇ ਹਨ, ਉਹ ਵੇਹਲੇ ਹਨ ਪਰ ਇਹ ਲੋਕ ਵੇਹਲੇ ਨਹੀਂ ਦੁਖੀ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਵਿਚ ਨਸ਼ੇ ਦਾ ਇਲਾਜ ਉਹਨਾਂ ਨੇ ਹੀ ਕਰਨਾ ਹੈ ਤੇ ਸਕੂਲਾਂ ਦੀ ਹਾਲਾਤ ਵੀ ਉਹਨਾਂ ਨੇ ਹੀ ਸਹੀ ਕਰਨੇ ਹਨ।