ਚੀਨ ਜਾਣਦਾ ਹੈ ਕਿ ਪ੍ਰਧਾਨ ਮੰਤਰੀ 'ਡਰੇ ਹੋਏ ਹਨ' : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

ਚੀਨ ਜਾਣਦਾ ਹੈ ਕਿ ਪ੍ਰਧਾਨ ਮੰਤਰੀ 'ਡਰੇ ਹੋਏ ਹਨ' : ਰਾਹੁਲ

image

image

image

ਤੂਤੀਕੋਰਿਨ (ਤਾਮਿਲਨਾਡੁ), 27 ਫ਼ਰਵਰੀ : ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਉਹ ਅਪਣੇ ਗੁਆਂਢੀ ਦੇਸ਼ ਤੋਂ 'ਡਰੇ ਹੋਏ ਹਨ |' ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ਼ 'ਚ ਰੇੜਕੇ ਤੋਂ ਪਹਿਲਾਂ ਚੀਨ ਨੇ ''ਡੋਕਲਾਮ 'ਚ ਇਸ ਵਿਚਾਰ ਨੂੰ  ਅਜਮਾਇਆ ਸੀ |'' ਪੂਰਬੀ ਲੱਦਾਖ਼ 'ਚ ਫ਼ੌਜੀਆਂ, ਹਥਿਆਰਾਂ ਅਤੇ ਹੋਰ ਫ਼ੌਜੀ ਸਾਜੋ ਸਾਮਾਨ ਦੀ ਪੈਂਗਾਂਗ ਝੀਲ ਦੇ ਉਤਰੀ ਅਤੇ ਦਖਣੀ ਕਿਨਾਰੇ ਤੋਂ ਵਾਪਸੀ ਨਾਲ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ | ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ ਚੀਨ ਨੇ ਸਾਡੇ ਦੇਸ਼ 'ਚ ਕੁੱਝ ਰਣਨੀਤਕ ਇਲਾਕਿਆਂ 'ਤੇ ਕਬਜ਼ਾ ਕੀਤਾ ਹੈ | ਇਸ ਵਿਚਾਰ ਨੂੰ  ਪਹਿਲਾਂ ਉਨ੍ਹਾਂ ਨੇ ਡੋਕਲਾਮ 'ਚ ਅਜ਼ਮਾਇਆ | '' 
ਉਨ੍ਹਾਂ ਕਿਹਾ, ''ਉਹ ਦੇਖਦਾ ਚਾਹੁੰਦੇ ਹਨ ਕਿ ਭਾਰਤ ਕੀ ਪ੍ਰਤੀਕਿਰਿਆ ਦਿੰਦਾ ਹੈ ਅਤੇ ਉਨ੍ਹਾਂ ਨੇ ਦੇਖਿਆ ਕਿ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਅਤੇ ਫਿਰ ਉਨ੍ਹਾਂ ਨੇ ਇਸ ਵਿਚਾਰ ਨੂੰ  ਲੱਦਾਖ਼ 'ਚ ਅਜ਼ਮਾਇਆ ਅਤੇ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਅਰੂਣਾਚਲ ਪ੍ਰਦੇਸ਼ 'ਚ ਵੀ ਅਜਿਹਾ ਕੀਤਾ ਹੋਵੇਗਾ |'' ਤਾਮਿਲਨਾਡੂ 'ਚ 6 ਅਪ੍ਰੈਲ ਨੂੰ  ਹੋਣ ਵਾਲੇ 
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਪਣੀ ਤਿੰਨ ਦਿਨਾਂ ਯਾਤਰਾ 'ਚ ਕਾਂਗਰਸ ਆਗੂ ਨੇ ਇਥੇ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਦੀ ਸੱਤਾਧਿਰ ਸਰਕਾਰ 'ਤੇ ''ਹਮ ਦੋ, ਹਮਾਰੇ ਦੋ'' ਦੇ ਨਾਹਰੇ ਨਾਲ ਨਿਸ਼ਾਨਾ ਸਾਧਿਆ | 
ਸਮਾਂ ਆਉਣ 'ਤੇ ਮੋਦੀ ਨੂੰ  ਦੁੱਧ 'ਚ ਪਈ ਮੱਖੀ ਵਾਂਗ ਕੱਢ ਕੇ ਸੁੱਟ ਦੇਣਗੇ ਉਨ੍ਹਾਂ ਦੇ ਦੋ ਹਮਾਇਤੀ