ਕੋਰੋਨਾ ਪੌਜ਼ਟਿਵ ਸੁਖਬਿੰਦਰ ਸਰਕਾਰੀਆ ਇਕਾਂਤਵਾਸ 'ਚ ਨਿਬੇੜ ਰਹੇ ਸਰਕਾਰੀ ਫਾਈਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਈਲਾਂ ਪੂਰੀ ਤਰ੍ਹਾਂ ਸੈਨੇਟਾਈਜ਼ ਹੋ ਕੇ ਅੱਗੇ ਜਾਣ, ਇਸ ਗੱਲ ਨੂੰ ਯਕੀਨੀ ਵੀ ਬਣਾਇਆ ਜਾ ਰਿਹਾ ਹੈ।

Sukhbinder Singh

ਜਨਾਲਾ- ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ। ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੋਇਆ ਹੈ। ਸਿਹਤ ਨੇਮਾਂ ਤੇ ਨਿਯਮਾਂ ਦੀ ਉਹ ਪਾਲਣਾ ਕਰ ਰਹੇ ਹਨ। ਇਸ ਦੇ ਬਾਵਜੂਦ ਉਹ ਜ਼ਰੂਰੀ ਸਰਕਾਰੀ ਫਾਈਲਾਂ ਦਾ ਕੰਮ ਵੀ ਨਿਬੇੜ ਰਹੇ ਹਨ। ਫਾਈਲਾਂ ਪੂਰੀ ਤਰ੍ਹਾਂ ਸੈਨੇਟਾਈਜ਼ ਹੋ ਕੇ ਅੱਗੇ ਜਾਣ, ਇਸ ਗੱਲ ਨੂੰ ਯਕੀਨੀ ਵੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਡੇ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਕੀਤੀਆਂ ਦੁਆਵਾਂ ਲਈ ਦਿਲੋਂ ਧੰਨਵਾਦ। ਮੈਨੂੰ ਉਮੀਦ ਹੈ ਕਿ ਕਰੋਨਾ ਖਿਲਾਫ ਜਾਰੀ ਜੰਗ 'ਤੇ ਅਸੀਂ ਸਭ ਮਿਲ ਕੇ ਜਲਦ ਹੀ ਫਤਹਿ ਪਾ ਲਵਾਂਗੇ।