ਠੱਗੀ ਦਾ ਨਵਾਂ ਢੰਗ: ਪੁਰਾਣੇ ਟੈਲੀਵਿਜ਼ਨ ਦੀ ਟਿਊਬ ਦੇ ਨਾਂ ਉਪਰ ਲੱਖਾਂ ਦੀ ਠੱਗੀ

ਏਜੰਸੀ

ਖ਼ਬਰਾਂ, ਪੰਜਾਬ

ਠੱਗੀ ਦਾ ਨਵਾਂ ਢੰਗ: ਪੁਰਾਣੇ ਟੈਲੀਵਿਜ਼ਨ ਦੀ ਟਿਊਬ ਦੇ ਨਾਂ ਉਪਰ ਲੱਖਾਂ ਦੀ ਠੱਗੀ

image

image

image

image

image


ਕੀਤਾ ਦਾਅਵਾ ਰੈੱਡ ਮਰਕਰੀ ਦੀ ਵਰਤੋਂ ਹੁੰਦੀ ਹੈ ਕੋਰੋਨਾ ਦੀ ਦਵਾਈ ਵਿਚ


ਬਠਿੰਡਾ, 27 ਫ਼ਰਵਰੀ (ਸੁਖਜਿੰਦਰ ਮਾਨ): ਬਠਿੰਡਾ ਪੁਲਿਸ ਨੇ ਪੁਰਾਣੇ ਟੀ.ਵੀ. ਵਿਚ ਮੌਜੂਦ 'ਰੈੱਡ ਮਰਕਰੀ' ਟਿਊਬ ਦੇ ਨਾਂ 'ਤੇ ਸੋਸ਼ਲ ਮੀਡੀਆ ਰਾਹੀਂ ਲੱਖਾਂ ਦੀਆਂ ਠੱਗੀਆਂ ਮਾਰਨ ਵਾਲੇ ਗਰੋਹ ਨੂੰ  ਰੰਗੇ ਹੱਥੀ ਕਾਬੂ ਕਰਦਿਆਂ ਲੱਖਾਂ ਰੁਪਏ ਬਰਾਮਦ ਕੀਤੇ ਹਨ | 
ਅੱਜ ਸਥਾਨਕ ਕਾਨਫ਼ਰੰਸ ਹਾਲ 'ਚ ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ  ਦਿੰਦਿਆਂ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਇਸ ਗਰੋਹ ਦੇ ਕਾਬੂ ਕੀਤੇ ਦੋ ਮੈਂਬਰਾਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ | ਉਨ੍ਹਾਂ ਦਸਿਆ ਕਿ ਕਥਿਤ ਮੁਲਜ਼ਮ ਸੁਰਜੀਤ ਸਿੰਘ ਵਾਸੀ ਬੀੜ ਬਹਿਮਣ ਨੇ ਸੋਸ਼ਲ ਮੀਡੀਆ 'ਤੇ ਰੈੱਡ ਮਰਕਰੀ ਦੀ ਵਰਤੋਂ ਕੋਰੋਨਾ ਦੀ ਦਵਾਈ 'ਚ ਪਾਉਣ ਬਾਰੇ ਚੱਲ ਰਹੀ ਚਰਚਾ ਤੋਂ ਬਾਅਦ ਖ਼ੁਦ ਇਕ ਟਿਊਬ ਤਿਆਰ ਕੀਤੀ ਜਿਸ ਵਿਚ ਉਸ ਨੇ ਪੁਰਾਣੇ ਟੈਲੀਵਿਜ਼ਨ ਦੀ ਟਿਊਬ ਨੂੰ  ਕੱਢ ਕੇ ਉਸ ਨੂੰ  ਲਾਲ ਰੰਗ ਕਰ ਦਿਤਾ ਤੇ ਉਸ ਵਿਚ ਟੀਕੇ ਨਾਲ ਖੰਘ ਦੀ ਦਵਾਈ ਪਾ ਦਿਤੀ | 
ਇਸ ਤੋਂ ਬਾਅਦ ਉਸ ਨੇ ਇਸ ਟਿਊਬ ਦੀਆਂ ਵੀਡੀਉ ਬਣਾ ਕੇ ਦਾਅਵਾ ਕੀਤਾ ਕਿ ਇਹ ਲੱਸਣ ਦੀ ਗੰਢੀ ਕੋਲ ਕਰਨ ਤੇ ਟਿਊੁਬ ਅਪਣੇ ਆਪ ਦੂਰ ਭੱਜਦੀ ਹੈ ਤੇ ਸੋਨੇ ਨਾਲ ਨਜ਼ਦੀਕ ਆਉਂਦੀ ਹੈ | ਇਹ ਵੀਡੀਉ ਉਸ ਨੇ ਸੋਸ਼ਲ ਮੀਡੀਆ 'ਤੇ ਪਾ ਦਿਤੀਆਂ | ਇਸ ਦੌਰਾਨ ਉਸ ਦਾ ਸੰਪਰਕ ਬਲਰਾਜ ਸਿੰਘ ਵਾਸੀ ਮੰਡੀਕਲਾਂ ਦੇ ਨਾਲ ਹੋਇਆ | ਪੁਲਿਸ ਅਧਿਕਾਰੀਆਂ ਮੁਤਾਬਕ ਬਲਰਾਜ ਅਤੇ ਸੁਰਜੀਤ ਦੋਵੇਂ ਕਿਸੇ ਸਮੇਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ ਪ੍ਰੰਤੂ ਹੁਣ ਸੁਰਜੀਤ ਕਾਰਾਂ ਦੀ ਖਰੀਦ-ਵੇਚ ਕਰਦਾ ਸੀ ਤੇ ਬਲਰਾਜ ਸਿੰਘ ਦਰਜ਼ੀ ਦਾ ਕੰਮ ਕਰਦਾ ਸੀ |