5 ਮਾਰਚ ਨੂੰ ਆਉਣ ਵਾਲੇ ਪੰਜਾਬ ਸਰਕਾਰ ਦੇ ਬਜਟ ਤਕ ਲੋਕਾਂ ਨੂੰ ਬਹੁਤ ਉਮੀਦਾਂ
ਪੰਜਾਬ ਸਰਕਾਰ ਦੇ ਬਜਟ ਤੋਂ ਹੀ ਉਮੀਦ ਹੈ ਕਿ ਰਸੋਈ ਦਾ ਸਮਾਨ ਸਸਤੇ ਹੋਵੇ।
ਅੰਮ੍ਰਿਤਸਰ:-(ਰਾਜੇਸ਼ ਕੁਮਾਰ ਸੰਧੂ) ਪੰਜਾਬ ਵਿਚ ਮਹਿੰਗਾਈ ਦੀ ਮਾਰ ਚੇਲ ਰਹੇ ਹਰ ਵਰਗ ਦੇ ਲੋਕ ਹੁਣ 5 ਮਾਰਚ ਨੂੰ ਆਉਣ ਵਾਲੇ ਪੰਜਾਬ ਸਰਕਾਰ ਤੇ ਬਜਟ ਤੋਂ ਉਮੀਦਾਂ ਲਗਾਈ ਬੈਠੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਤਾਂ ਬਜਟ ਵਿਚ ਕੋਈ ਰਾਹਤ ਨਹੀ ਮਿਲੀ ਸੀ ਹੁਣ ਤੇ ਬਸ ਪੰਜਾਬ ਸਰਕਾਰ ਦੇ ਬਜਟ ਤੋਂ ਹੀ ਉਮੀਦ ਲਗਾਈ ਜਾ ਸਕਦੀ ਹੈ ਕਿ ਉਹ ਆਮ ਵਰਗ ਨੂੰ ਕੋਈ ਰਾਹਤ ਦੇਣ।
5 ਮਾਰਚ ਨੂੰ ਆਉਣ ਵਾਲੇ ਪੰਜਾਬ ਸਰਕਾਰ ਦੇ ਬਜਟ ਤੋਂ ਉਮੀਦਾਂ ਲਗਾਈ ਬੈਠੀਆਂ ਘਰੇਲੂ ਮਹਿਲਾਵਾਂ ਜੋ ਕਿ ਬੀਤੀ ਦਿਨੀਂ ਕੇਂਦਰ ਸਰਕਾਰ ਦੇ ਬਜਟ ਵਿਚ ਘਰੇਲੂ ਰਸੋਈ ਦੇ ਸਮਾਨ ਤੇ ਕੁਝ ਜਿਆਦਾ ਰਾਹਤ ਨਾ ਮਿਲਣ ਤੇ ਨਾਉਮੀਦ ਹੋਈਆਂ ਸਨ ਹੁਣ ਉਹਨਾ ਨੂੰ ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਤੋਂ ਉਮੀਦਾਂ ਹਨ ਕਿ ਉਹ ਸ਼ਾਇਦ ਘਰੇਲੂ ਔਰਤਾਂ ਦੀ ਰਸੋਈ ਨੂੰ ਰਾਹਤ ਪ੍ਰਦਾਨ ਕਰਣਗੇ।
ਇਸ ਸੰਬੰਧੀ ਗੱਲਬਾਤ ਕਰਦਿਆਂ ਅੱਜ ਅੰਮ੍ਰਿਤਸਰ ਦੀਆਂ ਮਧਿਅਮ ਵਰਗ ਦੀਆ ਘਰੇਲੂ ਔਰਤਾਂ ਵੱਲੋਂ ਬਜਟ ਸੰਬਧੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਾਂ ਆਮ ਵਰਗ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ। ਜੇਕਰ ਗੱਲ ਕਰੀਏ ਘਰੇਲੂ ਮੱਧਮ ਵਰਗ ਦੀਆ ਔਰਤਾਂ ਦੀ ਤਾਂ ਉਹਨਾ ਨੂੰ ਸਿਰਫ ਉਹਨਾਂ ਦੀ ਰਸੋਈ ਦੇ ਬਜਟ ਦੀ ਚਿੰਤਾ ਸਤਾ ਰਹੀ ਹੈ ਕਿਉਕਿ ਬੀਤੇ ਕੁਝ ਮਹੀਨਿਆਂ ਵਿਚ ਰਸੋਈ ਦੇ ਸਮਾਨ ਦੀਆ ਕੀਮਤਾਂ ਦੇ ਦਾਮ ਦੁਗਣੇ ਹੋ ਗਏ ਹਨ।
ਜਿਸਦੇ ਚੱਲਦੇ ਉਹ ਘਰੇਲੂ ਗ੍ਰਹਿਣੀਆ ਨੂੰ ਪੰਜਾਬ ਸਰਕਾਰ ਦੇ 5 ਮਾਰਚ ਨੂੰ ਆਉਣ ਵਾਲੇ ਬਜਟ ਤੋਂ ਹੀ ਉਮੀਦਾਂ ਹਨ ਕਿ ਬਜਟ ਵਿਚ ਆਮ ਆਦਮੀ ਦੀ ਰਸੋਈ ਦਾ ਵੀ ਧਿਆਨ ਰੱਖਣ।