ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਮਿਆਜ਼ਾ ਭਾਰਤੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹੈ

ਏਜੰਸੀ

ਖ਼ਬਰਾਂ, ਪੰਜਾਬ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਮਿਆਜ਼ਾ ਭਾਰਤੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹੈ

image

ਤਲਵਾੜਾ, 28 ਫ਼ਰਵਰੀ (ਵਿਸ਼ਾਲ) : ਰੂਸ ਅਤੇ ਯੂਕਰੇਨ ਵਿਚ ਚਲ ਰਹੀ ਜੰਗ ਦਾ ਗੁੱਸਾ ਯੂਕਰੇਨ ਵਿਚ ਪੜ੍ਹ ਰਹੇ ਭਾਰਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ। ਤਲਵਾੜਾ ਦੇ ਸਿਹਤ ਵਿਭਾਗ ਵਿਚ ਤਾਇਨਾਤ ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਦੀ ਬੇਟੀ ਅਨੀਕਾ ਵੀ ਇਸ ਸਮੇਂ ਯੂਕਰੇਨ ਵਿਚ ਹੈ। 
ਅਨੀਕਾ ਦੇ ਪਿਤਾ ਰਾਕੇਸ਼ ਕੁਮਾਰ ਅਤੇ ਮਾਤਾ ਪਰਮਜੀਤ ਬਾਲਾ ਨੇ ਦਸਿਆ ਕਿ ਸਾਲ 2020 ਵਿਚ ਉਨ੍ਹਾਂ ਦੀ ਲੜਕੀ ਯੂਕਰੇਨ ਦੀ ਐਨ.ਐਮ.ਯੂ ਖਾਵ ਖੀਰ ਨੈਸ਼ਨਲ ਮੈਡੀਕਲ ਯੂਨੀਵਰਸਟੀ ਵਿਚ ਐਮ.ਬੀ.ਬੀ.ਐਸ ਕਰਨ ਲਈ ਗਈ ਸੀ, ਉਨ੍ਹਾਂ ਦਸਿਆ ਕਿ ਅੱਜ ਉਨ੍ਹਾਂ ਦੀ ਵੀਡੀਉ ਕਾਲਿੰਗ ਵਿਚ ਅਨੀਕਾ ਨਾਲ ਗੱਲ ਹੋਈ ਤਾਂ ਅਨੀਕਾ ਨੇ ਦਸਿਆ ਕਿ ਉਹ ਯੂਕਰੇਨ ਦੇ ਖਾਰ ਕੀਵ ਵਿਚ ਕਾਲਜ ਦੇ ਹੋਸਟਲ ਨੰਬਰ ਪੰਜ ਵਿਚ ਰੱਖੇ ਗਏ, ਇਥੇ 700 ਬੱਚੇ ਹਨ, ਪਰ ਅੱਜ ਉਹ ਵੀ ਭੋਜਨ ਨੂੰ ਤਰਸ ਰਹੇ ਹਨ। 
ਅਨੀਕਾ ਨੇ ਦਸਿਆ ਕਿ ਅੱਜ ਉਸ ਨੂੰ ਖਾਣ ਲਈ ਸਿਰਫ਼ ਇਕ ਚਾਕਲੇਟ ਦਿੱਤੀ ਗਈ ਹੈ ਜਦਕਿ ਉਸ ਨੂੰ ਬਾਕੀ ਸਾਰਾ ਦਿਨ ਭੁੱਖਾ ਰਹਿਣਾ ਪੈਂਦਾ ਹੈ।ਅਨੀਕਾ ਨੇ ਦਸਿਆ ਕਿ ਉਸ ਨੂੰ ਉਥੇ ਤਾਪਮਾਨ ਮਨਫ਼ੀ 7 ਡਿਗਰੀ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਅਨੀਕਾ ਨੇ ਦਸਿਆ ਕਿ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਸਰਕਾਰ ਵਲੋਂ ਕੁੱਝ ਨਹੀਂ ਕੀਤਾ ਗਿਆ, ਉਨ੍ਹਾਂ ਦਸਿਆ ਕਿ ਪੋਲੈਂਡ ਅਤੇ ਰੋਮੀਨਾ ਦੀ ਸਰਹੱਦ ਵੀ ਇਥੋਂ ਕਰੀਬ 1700 ਕਿਲੋਮੀਟਰ ਦੂਰ ਹੈ। ਜਦੋਂ ਅਨੀਕਾ ਦੇ ਪਿਤਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਵਲੋਂ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਯੂਕਰੇਨ ਬੈਠੇ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਈਮੇਲ ਕੀਤੀ ਗਈ ਹੈ। 
ਵਲਟੋਹਾ, (ਗੁਰਬਾਜ ਸਿੰਘ ਗਿੱਲ) : ਯੂਕਰੇਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀ ਰੂਸ ਵਲੋਂ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਚਿੰਤਾ ਦੇ ਆਲਮ ’ਚ ਹਨ। 
ਅੱਡਾ ਵਲਟੋਹਾ ਦੇ ਖਹਿਰਾ ਹਸਪਤਾਲ ਦੇ ਮਾਲਕ ਡਾ. ਪਰਵਿੰਦਰ ਸਿੰਘ ਖਹਿਰਾ ਤੇ ਡਾ. ਅਮਰਜੀਤ ਕੌਰ ਖਹਿਰਾ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਹਰਸਿਮਰਨ ਕੌਰ ਐਮ.ਬੀ.ਬੀ.ਐਸ ਦੀ ਆਖਰੀ ਸਾਲ ਦੀ ਵਿਦਿਆਰਥਣ ਹੈ ਤੇ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਪੜ੍ਹਾਈ ਕਰ ਰਹੀ ਤੇ ਬੇਟਾ ਸੌਰਵਦੀਪ ਸਿੰਘ ਖਾਰਕੀਵ ਨੈਸਨਲ ਯੂਨੀਵਰਸਿਟੀ ਵਿਖੇ ਐਮ.ਬੀ.ਬੀ.ਐਸ ਦੀ ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨਵਕਿਰਨ ਸਿੰਘ ਕਿਰਤੋਵਾਲ ਤੇ ਸਹਿਜਪ੍ਰੀਤ ਕੌਰ ਸੰਧੂ ਹਰੀਕੇ ਵੀ ਯੂਕਰੇਨ ਵਿਖੇ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੇ ਹਨ। 
ਡਾ. ਖਹਿਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦ ਤੋਂ ਜਲਦ ਕੇਂਦਰ ਸਰਕਾਰ ਨਾਲ ਰਾਬਤਾ ਕਰ ਕੇ ਉਥੋਂ ਬੱਚਿਆਂ ਨੂੰ ਤੁਰਤ ਕੱਢਣ ਕਿਉਂਕਿ ਬੱਚਿਆਂ ਕੋਲ ਕੱੁਝ ਦਿਨਾਂ ਦਾ ਖਾਣਾ ਬੱਚਿਆਂ ਤੇ ਗੋਲਾਬਾਰੀ ’ਚ ਬੱਚੇ ਸਹਿਮ ਤੇ ਚਿੰਤਾ ’ਤੇ ਹਨ। ਬੱਚੇ ਰਾਤਾਂ ਜਾਗ ਜਾਗ ਕੇ ਕੱਟ ਰਹੇ ਹਨ। ਉਨ੍ਹਾਂ ਨੇ ਯੂਕਰੇਨ ’ਚ ਭਾਰਤੀ ਅੰਬੈਸੀ ਤੋਂ ਵੀ ਮੰਗ ਕੀਤੀ ਕਿ ਉਹ ਯੂਕਰੇਨ ਚ ਬੱਚਿਆਂ ਨੂੰ ਕੱਢਣ ਲਈ ਅੱਗੇ ਆਵੇ ਕਿਉਂਕਿ ਬਾਕੀ ਮੁਲਕਾਂ ਨੇ ਉਥੋਂ ਅਪਣੇ ਬੱਚਿਆਂ ਨੂੰ ਸੁਰਖਿਅਤ ਕੱਢ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਵਾਪਸੀ ਦੀਆਂ ਟਿਕਟਾਂ ਵੀ ਕਰਵਾਈਆਂ ਹਨ।
 8-01