ਮਣੀਪੁਰ ਚੋਣਾਂ 2022 : ਪਹਿਲੇ ਗੇੜ ’ਚ 38 ਸੀਟਾਂ ’ਤੇ ਅੱਜ ਪੈਣਗੀਆਂ ਵੋਟਾਂ

ਏਜੰਸੀ

ਖ਼ਬਰਾਂ, ਪੰਜਾਬ

ਮਣੀਪੁਰ ਚੋਣਾਂ 2022 : ਪਹਿਲੇ ਗੇੜ ’ਚ 38 ਸੀਟਾਂ ’ਤੇ ਅੱਜ ਪੈਣਗੀਆਂ ਵੋਟਾਂ

image

ਇੰਫਾਲ, 27 ਫ਼ਰਵਰੀ : ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਾਂ ਪੈਣਗੀਆਂ। ਸੂਬੇ ’ਚ 5 ਜ਼ਿਲ੍ਹਿਆਂ ਦੀਆਂ 60 ’ਚੋਂ 38 ਸੀਟਾਂ ਲਈ ਸੋਮਵਾਰ ਨੂੰ ਵੋਟਿੰਗ ਹੋਵੇਗੀ। ਚੋਣ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਫ਼ੋਰਸ ਦੇ ਜਵਾਨਾਂ ਨੇ ਸਾਰੀਆਂ 38 ਵਿਧਾਨ ਸਭਾ ਖੇਤਰਾਂ ’ਚ ਮੋਰਚਾ ਸੰਭਾਲ ਲਿਆ ਹੈ। ਵੋਟਿੰਗ ਲਈ 1,721 ਵੋਟਿੰਗ ਕੇਂਦਰ ਬਣਾਏ ਗਏ ਹਨ। ਪਹਿਲੇ ਗੇੜ ’ਚ 15 ਔਰਤਾਂ ਸਮੇਤ 173 ਉਮੀਦਵਾਰ ਚੋਣ ਮੈਦਾਨ ’ਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 6,29,276 ਮਹਿਲਾ ਵੋਟਰਾਂ ਸਮੇਤ 12,22,713 ਵੋਟਰ ਅਪਣੇ ਚੁਣਾਵੀ ਕਿਸਮਤ ਦਾ ਫ਼ੈਸਲਾ ਕਰਨਗੇ। ਬਾਕੀਆਂ ਦੀਆਂ 22 ਸੀਟਾਂ ’ਤੇ 5 ਫ਼ਰਵਰੀ ਨੂੰ ਵੋਟਾਂ ਪੈਣਗੀਆਂ। ਦੋ ਮਹੀਨੇ ਤੋਂ ਵੱਧ ਲੰਮੀ ਮੁਹਿੰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇ. ਪੀ. ਨੱਢਾ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕਾਂਗਰਸ ਆਗੂ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਆਦਿ ਨੇ ਅਪਣੇ-ਅਪਣੇ ਪਾਰਟੀ ਉਮੀਦਵਾਰਾਂ ਲਈ ਹਿੱਸਾ ਲਿਆ।   ਜ਼ਿਕਰਯੋਗ ਹੈ ਕਿ ਭਾਜਪਾ ਨੇ 2017 ’ਚ 60 ਮੈਂਬਰੀ ਵਿਧਾਨ ਸਭਾ ’ਚ 21 ਸੀਟਾਂ ਹਾਸਲ ਕੀਤੀਆਂ ਸਨ ਅਤੇ ਪਹਿਲੀ ਵਾਰ ਸੱਤਾ ’ਚ ਆਈ ਸੀ।   (ਏਜੰਸੀ)