ਕਸਬਾ ਕਿਸ਼ਨਗੜ੍ਹ ਦੇ ਪਿੰਡਾਂ ਦੇ ਦੋ ਵਿਦਿਆਰਥੀ ਪਹੁੰਚੇ ਅਪਣੇ ਘਰ

ਏਜੰਸੀ

ਖ਼ਬਰਾਂ, ਪੰਜਾਬ

ਕਸਬਾ ਕਿਸ਼ਨਗੜ੍ਹ ਦੇ ਪਿੰਡਾਂ ਦੇ ਦੋ ਵਿਦਿਆਰਥੀ ਪਹੁੰਚੇ ਅਪਣੇ ਘਰ

image


ਜਲੰਧਰ/ਕਿਸ਼ਨਗੜ੍ਹ, 27 ਫ਼ਰਵਰੀ (ਜਸਪਾਲ ਸਿੰਘ ਦੋਲੀਕੇ, ਦਿਲਬਾਗ ਸੱਲ੍ਹਣ) : ਪਿਛਲੇ ਦਿਨੀਂ ਰੂਸੀ ਫੌਜਾਂ ਵੱਲੋਂ ਯੂਕਰੇਨ ਦੇ ਉੱਤੇ ਆਪਣਾ ਕਬਜ਼ਾ ਖਾਲ੍ਹੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਯੂਕਰੇਨ 'ਚ ਰਹਿ ਰਹੇ ਵਿਦੇਸ਼ੀਆਂ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ | ਜਿਸ 'ਚ ਜਾਨਣ ਲਈ ਆਇਆ ਹੈ ਕਿ ਭਾਰਤ ਦੇਸ਼ 'ਚੋਂ ਵੀ ਬਹੁਤ ਲੋਕ ਯੂਕਰੇਨ 'ਚ ਫਸੇ ਹੋਏ ਹਨ | ਅਜਿਹਾ ਹੀ ਮਾਮਲਾ ਕਿਸ਼ਨਗੜ੍ਹ ਇਲਾਕੇ 'ਚ ਸੁਣਨ ਨੂੰ  ਆਇਆ ਹੈ | ਜਿੱਥੋਂ ਦੇ ਨਜ਼ਦੀਕੀ ਪਿੰਡਾਂ 'ਚੋਂ ਪੰਜ ਸੱਤ ਸਟੂਡੈਂਟ ਵਿਦਿਆਰਥੀ ਯੂਕਰੇਨ 'ਚ ਫਸੇ ਹੋਏ ਹਨ | ਜੋ ਕਿ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਹੋਏ ਸਨ | ਜਿਨ੍ਹਾਂ 'ਚ ਲੜਕੀਆਂ ਵੀ ਸ਼ਾਮਲ ਹਨ | ਜਿਨ੍ਹਾਂ 'ਚੋਂ ਦੋ ਵਿਦਿਆਰਥੀ ਆਪਣੇ ਘਰ ਵਾਪਸ ਪਹੁੰਚ ਚੁੱਕੇ ਹਨ ਅਤੇ ਬਾਕੀ ਵੀ ਜਲਦ ਹੀ ਭਾਰਤ ਨੂੰ  ਵਾਪਸੀ ਦੀ ਤਿਆਰੀ ਫੜਨਗੇ | ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਦੋ ਦਿਨ ਬੱਚੇ ਪੂਰੀ ਤਰ੍ਹਾਂ ਘਬਰਾਏ ਹੋਏ ਸਨ | ਡੇਢ ਦਿਨ ਉਨ੍ਹਾਂ ਨੇ ਇਕ ਦੋ ਪਾਣੀ ਦੀਆਂ ਬੋਤਲਾਂ ਅਤੇ ਕੁਝ ਸਨੈਕਸ ਨਾਲ ਆਪਣਾ ਗੁਜ਼ਾਰਾ ਕੀਤਾ ਅਤੇ ਬਾਅਦ 'ਚ ਜਿਨ੍ਹਾਂ ਰਾਹੀਂ ਉਹ ਯੂਕਰੇਨ 'ਚ ਪਹੁੰਚੇ ਸਨ | ਉਨ੍ਹਾਂ ਕਾਲਜਾਂ ਵੱਲੋਂ ਉਨ੍ਹਾਂ ਨੂੰ  ਖਾਣ ਪੀਣ ਦੀ ਸੁਵਿਧਾ ਦਿੱਤੀ ਗਈ ਅਤੇ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ  ਭਰੋਸਾ ਦਿਵਾਇਆ ਕਿ ਉਹ ਠੀਕ-ਠਾਕ ਬੱਚਿਆਂ ਨੂੰ  ਉਨ੍ਹਾਂ ਦੇ ਘਰ ਪਹੁੰਚਾਉਣਗੇ |