Ludhiana News: ਸਰਪੰਚ ਨਾਲ ਲੜਨ ਵਾਲੀ ਮਹਿਲਾ ਨਸ਼ਾ ਤਸਕਰ ਵਿਰੁਧ ਪੰਜਾਬ ਸਰਕਾਰ ਦੀ ਕਾਰਵਾਈ, ਅੱਧੀ ਰਾਤ JCB ਨਾਲ ਢਾਹਿਆ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਕਿਹਾ- CM ਭਗਵੰਤ ਮਾਨ ਨੇ ਮੇਰੇ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਸਾਰੀ ਜਾਣਕਾਰੀ ਲਈ''

Action of the Punjab government against the woman drug trafficker ludhiana News

Action of the Punjab government against the woman drug trafficker: ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚੋਂ ਨਸ਼ਾ ਤਸਕਰ ਦੀ ਸਰਪੰਚ ਮਨਜਿੰਦਰ ਮਨੀ ਨਾਲ ਬਹਿਸ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੱਧੀ ਰਾਤ ਮਹਿਲਾ ਤਸਕਰ ਦਾ JCB ਨਾਲ  ਘਰ ਢਾਹਿਆ ਹੈ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿੰਡ ਦੇ ਸਰਪੰਚ ਮਨਜਿੰਦਰ ਮਨੀ ਨੇ ਖ਼ੁਦ ਜਾਣਕਾਰੀ ਦਿੰਦਿਆਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀਐਮ ਭਗਵੰਤ ਮਾਨ ਨੇ ਮੇਰੇ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਸਾਰੀ ਜਾਣਕਾਰੀ ਲਈ ਤੇ ਮੈਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਹਾਂ। ਉਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ। 

ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਤਸਕਰ ਦਾ ਘਰ ਜੇਸੀਬੀ ਨਾਲ ਘਰ ਢਾਹਿਆ ਹੈ।  ਸਰਪੰਚ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਕਾਰਵਾਈ ਤੋਂ ਬਹੁਤ ਖੁਸ਼ ਹੈ, ਜਿਨ੍ਹਾਂ ਨੇ ਇਕ ਛੋਟੇ ਜਿਹੇ ਸਰਪੰਚ ਨੂੰ ਧਮਕੀ ਮਿਲਣ ਤੋਂ ਬਾਅਦ ਫ਼ੋਨ 'ਤੇ ਗੱਲਬਾਤ ਕੀਤੀ।