Amritsar News : ਪੰਜਾਬ ਇੱਕ ਸੂਬਾ ਨਹੀਂ ਹੈ, ਸਗੋਂ ਰੰਗਾਂ ਦਾ ਸੁਮੇਲ : ਭੂਪੇਸ਼ ਬਘੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਭੂਪੇਸ਼ ਬਘੇਲ ਨੇ ਸ਼ੋਸ਼ਲ ਮੀਡੀਆ ’ਤੇ ਕੀਤਾ ਟਵੀਟ

Bhupesh Baghel

Amritsar News in Punjabi : ਅੱਜ ਪੰਜਾਬ ਦੀ ਗੁਰੂ ਨਗਰੀ (ਅੰਮ੍ਰਿਤਸਰ) ਦੇ ਹਵਾਈ ਅੱਡੇ 'ਤੇ ਪੰਜਾਬ ਦੇ ਨਵੇਂ ਬਣੇ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਪਹੁੰਚੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਜ਼ੋਰਾਂ-ਛੋਰਾਂ ਨਾਲ ਸਵਾਗਤ ਕੀਤੀ ਗਿਆ। ਸਾਰਿਆਂ ਦੇ ਹੱਥਾਂ 'ਚ ਕਾਂਗਰਸ ਦਾ ਝੰਡੇ ਨਜ਼ਰ ਆਏ। ਕੁਝ ਸਮੇਂ ਬਾਅਦ ਭੂਪੇਸ਼ ਬਘੇਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ। ਦੱਸ ਦੇਈਏ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਭੂਪੇਸ਼ ਬਘੇਲ ਦਾ ਪੰਜਾਬ 'ਚ ਪਹਿਲਾਂ ਦੌਰਾ ਹੈ।

ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਭੂਪੇਸ਼ ਬਘੇਲ ਆਪਣੇ ਸ਼ੋਸ਼ਲ ਮੀਡੀਆ ’ਤੇ ਟਵੀਟ ਕਰ ਕੇ ਲਿਖਿਆ ਹੈ ਕਿ -

ਜਦੋਂ ਵੀ ਮੈਂ ਪੰਜਾਬ ਪੜ੍ਹਿਆ, ਘੁੰਮਿਆ, ਗਿਆ ਅਤੇ ਸਮਝਿਆ, ਮੈਨੂੰ ਮਹਿਸੂਸ ਹੋਇਆ ਕਿ ਪੰਜਾਬ ਸਿਰਫ਼ ਇੱਕ ਸੂਬਾ ਨਹੀਂ ਹੈ, ਸਗੋਂ ਰੰਗਾਂ ਦਾ ਸੁਮੇਲ ਹੈ।

ਪੰਜਾਬ ਖੇਤਾਂ ਦੀ ਖੁਸ਼ਬੂ ਹੈ,ਪੰਜਾਬ ਕੁਰਬਾਨੀ ਦੀ ਧਰਤੀ ਹੈ, ਪੰਜਾਬ ਸਮਰਪਣ ਦਾ ਰਸਤਾ ਹੈ, ਪੰਜਾਬ ਇਨਕਲਾਬ ਦੀ ਲਾਟ ਹੈ, ਪੰਜਾਬ ਸੱਭਿਆਚਾਰ ਦਾ ਵਗਦਾ ਪਾਣੀ ਹੈ, ਪੰਜਾਬ ਢੋਲ ਦਾ ਮਿੱਠਾ ਸੰਗੀਤ ਹੈ, ਪੰਜਾਬ ਧਰਮ ਦਾ ਪ੍ਰਤੀਕ ਹੈ, ਪੰਜਾਬ ਕਰਮ ਦਾ ਇੱਕ ਨਵਾਂ ਗੀਤ ਹੈ,ਹਰ ਬੇਇਨਸਾਫ਼ੀ ਦੇ ਵਿਰੁੱਧ ਪੰਜਾਬ ਇੱਕ ਆਵਾਜ਼ ਹੈ।

ਅੱਜ ਪੰਜਾਬ ਆ ਰਿਹਾ ਹਾਂ। ਮੈਂ ਗੋਲਡਨ ਟੈਂਪਲ ਅੰਮ੍ਰਿਤਸਰ ’ਚ ਮੱਥਾ ਟੇਕ ਅਰਦਾਸ ਕੀਤੀ, ਜਲਿਆਂਵਾਲਾ ਬਾਗ ’ਚ ਇਨਕਲਾਬ ਨੂੰ ਮਹਿਸੂਸ ਕੀਤਾ ਦੁਰਗਿਆਣਾ ਅਤੇ ਰਾਮ ਤੀਰਥ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਮਿਲਾਂਗਾ।

(For more news apart from  Punjab is not state, but combination of colours : Bhupesh Baghel News in Punjabi, stay tuned to Rozana Spokesman)