ਸਵੱਛ ਸਫ਼ਾਈ ਮਿਸ਼ਨ ਅਧੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੂੜਾ-ਕਰਕਟ ਚੁੱਕਣ ਲਈ ਖ਼ਰੀਦੇ ਛੇ ਨਵੇਂ ਵਾਹਨ

Veichles

 ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਵਿਚ ਕੂੜਾ-ਕਰਕਟ ਅਤੇ ਜੰਗਲਾਤੀ ਗਾਰਬੇਜ਼ ਨੂੰ ਚੁਕਣ ਲਈ ਅਤੇ ਮਲਬਾ ਆਦਿ ਹਟਾਉਣ ਲਈ ਛੇ ਮੋਟਰ ਵਾਹਨਾਂ ਦੀ ਖ਼ਰੀਦ ਕੀਤੀ ਗਈ ਹੈ, ਜਿਨ੍ਹਾਂ 'ਤੇ 1.16 ਕਰੋੜ ਰੁਪਏ ਖ਼ਰਚੇ ਗਏ ਹਨ। ਇਨ੍ਹਾਂ ਵਾਹਨਾਂ ਨੂੰ ਸੈਨੀਟਰੀ ਵਿਭਾਗ ਸਵੱਛ ਭਾਰਤ ਸਫ਼ਾਈ ਮਿਸ਼ਨ ਅਧੀਨ ਸ਼ਹਿਰ ਵਿਚ ਵਰਤੋਂ ਵਿਚ ਲਿਆਵੇਗਾ। 

ਮੇਅਰ ਦਿਵੇਸ਼ ਮੋਦਗਿਲ ਨੇ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਸੈਨੀਟਰੀ ਵਿਭਾਗ ਨੂੰ ਸੌਂਪਿਆ। ਇਸ ਮੌਕੇ ਮੋਦਗਿਲ ਨੇ ਦਸਿਆ ਕਿ ਇਨ੍ਹਾਂ ਮੋਟਰ ਵਾਹਨਾਂ ਨੂੰ ਚੀਫ਼ ਸੈਨੀਟਰੀ ਇੰਸਪੈਕਟਰਾਂ ਦੀ ਦੇਖ-ਰੇਖ ਹੇਠ ਐਮ.ਓ.ਐਚ. ਵਿਭਾਗ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਕੂੜਾ-ਕਰਕਟ ਚੁਕਣ ਲਈ ਵਰਤੇਗਾ। 
ਇਸ ਮੌਕੇ ਮਹੇਸ਼ਇੰਦਰ, ਹੀਰਾ ਨੇਗੀ, ਚੰਦਰਾਵਤੀ ਸ਼ੁਕਲਾ, ਅਕਾਲੀ ਕੌਂਸਲਰ ਹਰਦੀਪ ਸਿੰਘ ਅਤੇ ਡਾ. ਪੀ.ਐਸ. ਭੱਟੀ, ਐਮ.ਓ.ਐਚ. ਵੀ ਮੌਜੂਦ ਸਨ।