117 ਸੀਟਾਂ ’ਤੇ ਚੋਣ ਲੜ ਕੇ ਪੰਜਾਬ ’ਚ ਨਿਰੋਲ ਭਾਜਪਾ ਸਰਕਾਰ ਬਣੇਗੀ: ਅਵਿਨਾਸ਼ ਰਾਏ ਖੰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਨੂੰ ਚੈੱਕ ਰਾਹੀ ਸਿੱਧੀ ਅਦਾਇਗੀ ਕਰਨ ਲਈ ਸਿਸਟਮ ਬਣੇਗਾ

Avinash Rai Khanna

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਜਪਾ 117 ਸੀਟਾਂ ਤੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਖੜੇ ਕਰ ਕੇ ਨਿਰੋਲ ਭਾਜਪਾ ਸਰਕਾਰ ਬਣਾਈ ਜਾਵੇਗੀ। ਇਹ ਦਾਅਵਾ ਤੇ ਪ੍ਰਗਟਾਵਾ ਸੀਨੀਅਰ ਭਾਜਪਾ ਨੇਤਾ ਅਨਿਵਾਸ਼ ਰਾਏ ਖੰਨਾ ਸਾਬਕਾ ਪ੍ਰਧਾਨ ਨੇ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ’ਤੇ ਦੋਸ਼ ਲਾਇਆ ਕਿ ਉਸ ਨੂੰ ਖੇਤੀ ਕਾਨੂੰਨਾਂ ਸਬੰਧੀ ਕੇਂਦਰੀ ਕੈਬਨਿਟ ਵਿਚ ਵਿਰੋਧਤਾ ਕਰਨੀ ਚਾਹੀਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਹਮਾਇਤ ਕਰਨ ਬਾਅਦ ਮੌਕਾਪ੍ਰਸਤੀ ਦਾ ਲਾਹਾ ਲੈਂਦਿਆਂ ਹੁਣ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਹੈ। 

ਖੰਨਾ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਮੂਹ ਕਿਸਾਨ ਸੰਗਠਨਾਂ ਨੂੰ ਚਿੱਠੀ ਲਿਖੀ ਹੈ ਕਿ ਐਮ ਐਸ ਪੀ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ। ਖੰਨਾ ਨੇ ਦਾਅਵਾ ਕੀਤਾ ਕਿ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈ। ਉਨ੍ਹਾਂ ਮੰਨਿਆਂ ਕਿ ਕਿਸਾਨਾਂ ਨੂੰ ਸੰਤੁਸ਼ਟ ਕੀਤੇ ਬਿਨਾਂ ਦੇਸ਼ ਨਹੀਂ ਚਲ ਸਕਦਾ। ਖੰਨਾ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਮੂਹ ਕਿਸਾਨ ਸੰਗਠਨਾਂ ਨੂੰ ਚਿੱਠੀ ਲਿਖੀ ਹੈ ਕਿ ਐਮ ਐਸ ਪੀ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ। ਖੰਨਾ ਨੇ ਦਾਅਵਾ ਕੀਤਾ ਕਿ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈ। ਉਨ੍ਹਾਂ ਮੰਨਿਆਂ ਕਿ ਕਿਸਾਨ ਨੂੰ ਸੰਤੁਸ਼ਟ ਕੀਤੇ ਬਿਨਾਂ ਦੇਸ਼ ਨਹੀਂ ਚਲ ਸਕਦਾ। 

ਕਿਸਾਨਾਂ ਨੂੰ ਸਿੱਧੀ ਅਦਾਇਗੀ ਚੈੱਕ ਰਾਹੀਂ ਕਰਨ ਸਬੰਧੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ, ਇਕ ਸਿਸਟਮ ਬਣਾਇਆ ਜਾਵੇਗਾ। ਪੰਜਾਬ ਸਰਕਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਰਾਬ ਮਾਫ਼ੀਆ ਭਾਰੂ ਹੈ , ਕਿਸਾਨਾਂ ਦੇ ਹਿਤਾਂ ਲਈ ਸਰਕਾਰ ਨੇ ਕੁੱਝ ਨਹੀਂ ਕੀਤਾ ਸਗੋਂ ਅੰਨਦਾਤੇ ਨਾਲ ਧੋਖਾ ਕੀਤਾ ਹੈ।