ਬੇਰੁਜ਼ਗਾਰ ਅਧਿਆਪਕ ਪਹੁੰਚੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ, ਪੁਲਿਸ ਨੇ ਲਾਠੀਚਾਰਜ ਕਰ ਲਿਆ ਹਿਰਾਸਤ 'ਚ

ਏਜੰਸੀ

ਖ਼ਬਰਾਂ, ਪੰਜਾਬ

ਅਧਿਆਪਕਾਂ ਦਾ ਦੂਜਾ ਗਰੁੱਪ ਬਾਰਾਂਦਰੀ ਤੋਂ ਪੈਦਲ ਮਾਰਚ ਕਰਦਾ ਹੋਇਆ ਮੁੱਖ ਮੰਤਰੀ ਦੇ ਰਿਹਾਇਸ਼ ਨੇੜੇ ਪੁੱਜਾ ਤਾਂ ਇੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। 

Unemployed teachers arrived in front of the Chief Minister's residence

ਪਟਿਆਲਾ (ਅਮਰਜੀਤ ਸਿੰਘ) -  ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਇਕ ਪਾਸੇ ਜਿਥੇ ਲਗਾਤਾਰ ਅੱਠ ਦਿਨਾਂ ਤੋਂ ਬਗੈਰ ਕੁਝ ਖਾਏ ਪੀਏ ਦੋ ਅਧਿਆਪਕ ਟਾਵਰ ਉਪਰ ਡਟੇ ਹੋਏ ਹਨ। ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਰੁਜ਼ਗਾਰ ਸਬੰਧੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਗਿਆ। ਜਿੱਥੇ ਰਸਤੇ 'ਚ ਜਾਂਦੇ ਉਨ੍ਹਾਂ ਨੂੰ ਪੁਲਿਸ ਵੱਲੋਂ ਬੈਰੀਕੇਟਿੰਗ ਕਰਕੇ ਰੋਕਿਆ ਗਿਆ ਅਤੇ ਉੱਥੇ ਲਾਠੀਚਾਰਜ ਵੀ ਵੇਖਣ ਨੂੰ ਮਿਲਿਆ ਪਰ ਫਿਰ ਵੀ ਇਹ ਅਧਿਆਪਕ ਕੈਪਟਨ ਅਮਰਿੰਦਰ ਸਿੰਘ  ਦੇ ਨਿਵਾਸ ਸਥਾਨ ਮੋਤੀ ਮਹਿਲ ਤੱਕ ਜਾ ਪਹੁੰਚੇ ਮੋਤੀ ਮਹਿਲ ਦੇ ਮੁੱਖ ਗੇਟ ਦੇ ਬਾਹਰ ਇਨ੍ਹਾਂ ਅਧਿਆਪਕਾਂ ਦੀ ਵਲੋ ਧਰਨਾ ਲਗਾ ਦਿੱਤਾ ਗਿਆ ਅਤੇ  ਕੈਪਟਨ ਸਰਕਾਰ ਦੇ ਖ਼ਿਲਾਫ਼ ਸਖ਼ਤ ਸ਼ਬਦਾਂ 'ਚ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਅਸੀਂ ਵੀ ਰੁਜ਼ਗਾਰ ਲੈਣ ਦੇ ਲਈ ਇੱਥੇ ਆਉਂਦੇ ਹਾਂ ਪਰ ਸਾਨੂੰ ਲਾਠੀਆਂ ਦੇ ਨਾਲ ਪੁਲਿਸ ਵੱਲੋਂ ਨਿਵਾਜਿਆ ਜਾਂਦਾ ਪਰ ਸਾਡੇ ਹੌਂਸਲੇ ਘਟਣਗੇ ਨਹੀਂ ਅਸੀਂ ਇਸੇ ਤਰ੍ਹਾਂ ਆਪਣਾ ਹੱਕ ਲੈ ਕੇ ਰਹਾਂਗੇ ਉਨ੍ਹਾਂ ਨੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕੀਤਾ।   ਇਸ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਦਾ ਦੂਜਾ ਗਰੁੱਪ ਬਾਰਾਂਦਰੀ ਤੋਂ ਪੈਦਲ ਮਾਰਚ ਕਰਦਾ ਹੋਇਆ, ਜਦੋਂ ਮੁੱਖ ਮੰਤਰੀ ਦੇ ਰਿਹਾਇਸ਼ ਨੇੜੇ ਵਾਈ.ਪੀ.ਐਸ. ਚੌਕ ਨੇੜੇ ਪੁੱਜਾ ਤਾਂ ਇੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।