Haryana News: ਸੰਤੁਲਨ ਵਿਗੜਨ ਕਾਰਨ ਡਿਵਾਈਡਰ ਨਾਲ ਟਕਰਾਈ ਕਾਰ, 4 ਲੋਕਾਂ ਨੇ ਥਾਈਂ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Haryana News: 3 ਲੋਕ ਜ਼ਖ਼ਮੀ

4 people died Haryana Accident News

4 people died Haryana Accident News: ਹਰਿਆਣਾ ਦੇ ਨੂਹ 'ਚ ਦਿੱਲੀ-ਮੁੰਬਈ ਐਕਸਪ੍ਰੈਸ ਵੇਅ 'ਤੇ ਵੀਰਵਾਰ ਵਾਪਰੇ ਹਾਦਸੇ 'ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਹ ਹਾਦਸਾ ਤੇਜ਼ ਰਫਤਾਰ 'ਤੇ ਜਾ ਰਹੀ ਈਕੋ ਸਪੋਰਟਸ ਕਾਰ ਦੇ ਸੰਤੁਲਨ ਵਿਗੜਨ ਕਾਰਨ ਵਾਪਰਿਆ।

ਇਹ ਵੀ ਪੜ੍ਹੋ: Haryana News: 4 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ  

ਕਾਰ ਡਿਵਾਈਡਰ ਨਾਲ ਟਕਰਾ ਕੇ ਹੇਠਾਂ ਡਿੱਗ ਗਈ। ਜ਼ਖ਼ਮੀਆਂ ਨੂੰ ਨਲਹਾਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਪ੍ਰਿਯਾਂਸ਼ੂ, ਦੀਪਾਂਸ਼ੂ, 12 ਸਾਲਾ ਲੜਕਾ ਪਿਊਸ਼ ਅਤੇ 40 ਸਾਲਾ ਔਰਤ ਆਂਚਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Supriya Sreeneth: ਕਾਂਗਰਸ ਨੇ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ ਕੱਟੀ, ਕੰਗਨਾ ਰਣੌਤ 'ਤੇ ਕੀਤੀ ਸੀ ਵਿਵਾਦਤ ਪੋਸਟ 

ਨੂਹ ਦੇ ਪਿੰਗਵਾ ਥਾਣੇ ਦੇ ਜਾਂਚ ਅਧਿਕਾਰੀ ਬਾਬੂਲਾਲ ਨੇ ਦੱਸਿਆ ਕਿ ਮੇਰਠ ਤੋਂ ਇੱਕ ਪਰਿਵਾਰ ਆਪਣੀ ਕਾਰ ਵਿੱਚ ਉਜੈਨ ਜਾ ਰਿਹਾ ਸੀ। ਇਸ ਵਿੱਚ ਪਰਿਵਾਰ ਦੇ 6 ਮੈਂਬਰ ਅਤੇ ਇੱਕ ਡਰਾਈਵਰ ਸਵਾਰ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਨੂਹ ਜ਼ਿਲੇ 'ਚ ਦਿੱਲੀ ਮੁੰਬਈ ਐਕਸਪ੍ਰੈੱਸ ਵੇਅ 'ਤੇ ਪਿਨਾਗਵਾਨਾ ਨੇੜੇ ਝਿਮਰਾਵਤ ਪਿੰਡ ਪਹੁੰਚੀ ਤਾਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਦਸੇ ਤੋਂ ਬਾਅਦ ਲੋਕਾਂ ਨੇ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ।

(For more news apart from '4 people died Haryana Accident News in punjabi' stay tuned to Rozana Spokesman)