Punjab News: ਕੁੰਵਰ ਵਿਜੇ ਪ੍ਰਤਾਪ ਦੀ ਪਾਰਟੀ ਨੂੰ ਸਲਾਹ, ਰਿੰਕੂ-ਅੰਗੁਰਲ ਦੇ BJP 'ਚ ਜਾਣ 'ਤੇ ਕਹੀ ਵੱਡੀ ਗੱਲ 

ਏਜੰਸੀ

ਖ਼ਬਰਾਂ, ਪੰਜਾਬ

ਕਿਤੇ ਨਾ ਕਿਤੇ ਗਲਤੀ ਹੋਈ ਹੋਵੇਗੀ, ਸਾਂਸਦ ਰਾਘਵ ਚੱਢਾ 'ਤੇ ਵੀ ਤੰਜ਼ 

Kunwar Vijay Pratap

Punjab News: ਚੰਡੀਗੜ੍ਹ - ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅਪਣੀ ਹੀ ਪਾਰਟੀ 'ਤੇ ਤੰਜ਼ ਕੱਸਿਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਰਾਘਵ ਚੱਢਾ ਦੇ ਵਿਦੇਸ਼ ਜਾਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। 

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ 'ਚ ਲਿਖਿਆ- ਕਯਾ ਸੇ ਕਯਾ ਹੋ ਗਏ ਦੇਖਤੇ-ਦੇਖਤੇ। ਆਖਿਰ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੋਵੇਗੀ। ਅਜ਼ੀਜ਼ਾਂ ਤੋਂ ਦੂਰੀ, ਧੋਖਾ ਅਤੇ ਅਜਨਬੀਆਂ ਨੂੰ ਗਲੇ ਲਗਾਉਣਾ, ਇਹ ਕਿਹੋ ਜਿਹਾ ਇਨਸਾਫ਼ ਹੈ? ਸੰਕਟ ਦੀ ਇਸ ਘੜੀ ਵਿਚ ਕੋਈ ਤੁਹਾਨੂੰ ਛੱਡ ਕੇ ਪਾਰਟੀਆਂ ਬਦਲ ਰਿਹਾ ਹੈ, ਕੋਈ ਜਸ਼ਨ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਦੇਸ਼ ਤੋਂ ਬਾਹਰ ਚਲਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਕੁੰਵਰ ਕਈ ਵਾਰ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕ ਚੁੱਕੇ ਹਨ। ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲਿਆਂ 'ਚ ਚੱਲ ਰਹੀ ਕਾਰਵਾਈ 'ਤੇ ਸਵਾਲ ਚੁੱਕੇ ਸਨ। ਜਨਵਰੀ ਮਹੀਨੇ 'ਚ ਉਨ੍ਹਾਂ ਨੇ ਪੋਸਟ ਸ਼ੇਅਰ ਕਰ ਕੇ ਕਿਹਾ ਸੀ ਕਿ ਅੱਜ ਵੀ ਮੈਂ ਉਸੇ ਥਾਂ 'ਤੇ ਖੜ੍ਹਾ ਹਾਂ, ਜਿੱਥੇ ਚੋਣਾਂ ਹੋਈਆਂ ਸਨ। ਨਾਲ ਵੀ 28 ਨਵੰਬਰ ਨੂੰ ਇਸ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਸੀ।

ਦੋ ਮਹੀਨੇ ਹੋ ਗਏ ਹਨ, ਹੁਣ ਤੁਹਾਡਾ ਪੀਏ ਵੀ ਫ਼ੋਨ ਸੁਣਨ ਨੂੰ ਤਿਆਰ ਨਹੀਂ ਹੈ। ਮੋਰਚੇ ਵਾਲੇ ਲੋਕਾਂ ਨਾਲ ਤੁਹਾਡਾ ਸਮਝੌਤਾ ਹੋ ਗਿਆ ਹੈ ਅਤੇ ਤੁਸੀਂ ਉਹਨਾਂ ਨੂੰ ਮੇਰੇ ਪਿੱਛੇ ਹੀ ਲਗਾ ਦਿੱਤਾ ਕਾਨੂੰਨੀ ਦਾਅ ਪੇਚ ਵਿਚ। ਕੁੰਵਰ ਵਿਜੇ ਪ੍ਰਤਾਪ ਸਿੰਘ ਕਈ ਵਾਰ ਸੋਸ਼ਲ ਮੀਡੀਆ 'ਤੇ ਬੇਅਦਬੀ ਮਾਮਲਿਆਂ 'ਚ ਸਰਕਾਰ ਦੀ ਕਾਰਗੁਜ਼ਾਰੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਵਿਧਾਇਕ ਬਣਨ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖੀ। ਕੁੰਵਰ ਨੇ ਪੁਲਿਸ ਵਿਭਾਗ ਵਿਚ ਨਿਯੁਕਤੀ ਸਬੰਧੀ ਇਹ ਪੋਸਟ ਪਾਈ ਸੀ। 

 

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ, ਪ੍ਰਬੋਧ ਕੁਮਾਰ ਨੂੰ ਵਿਸ਼ੇਸ਼ ਡੀਜੀਪੀ (ਇੰਟੈਲੀਜੈਂਸ) ਅਤੇ ਅਰੁਣ ਪਾਲ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਆਪਣਾ ਰੋਸ ਪ੍ਰਗਟ ਕੀਤਾ ਸੀ ਪਰ ਬਾਅਦ ਵਿਚ ਅਹੁਦਾ ਬਦਲ ਦਿੱਤਾ ਗਿਆ।    

ਵਿਧਾਇਕ ਕੁੰਵਰ ਨੇ ਮੁੱਖ ਮੰਤਰੀ ਵੱਲੋਂ 26 ਜਨਵਰੀ 2024 ਨੂੰ ਲੁਧਿਆਣਾ ਵਿਚ ਦਿੱਤੇ ਬਿਆਨ ਤੋਂ ਬਾਅਦ ਇਹ ਪੋਸਟ ਲਿਖੀ ਸੀ। ਜਿਸ ਵਿਚ ਉਹਨਾਂ ਕਿਹਾ ਸੀ - ਮੁੱਖ ਮੰਤਰੀ ਭਗਵੰਤ ਸਾਬ੍ਹ ਤੁਹਾਨੂੰ ਬਹੁਤ-ਬਹੁਤ ਵਧਾਈਆਂ, ਤੁਸੀਂ ਲਿੰਗ ਨਿਰਧਾਰਨ ਟੈਸਟ ਨਾ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ। ਪਰ ਮੇਰੀ ਜੁਆਇਨਿੰਗ ਦੌਰਾਨ ਕੀਤਾ ਵਾਅਦਾ, ਜਿਸ ਵਿਚ ਮੁੱਖ ਮੰਤਰੀ ਕੇਜਰੀਵਾਲ ਵੀ ਸ਼ਾਮਲ ਸੀ, ਅੱਜ ਵੀ ਕਾਇਮ ਹੈ। ਇਹ ਮਾਮਲਾ ਬਰਗਾੜੀ, ਬੇਅਦਬੀ ਕਾਂਡ, ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦਾ ਹੈ।  

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਦੇ ਖਿਲਾਫ਼ ਬੇਅਦਬੀ ਮਾਮਲੇ ਨੂੰ ਲੈ ਕੇ ਅਦਾਲਤ 'ਚ ਸਟੈਂਡ ਲਿਆ ਸੀ। 26 ਜਨਵਰੀ ਤੋਂ ਬਾਅਦ ਲਿਖੀ ਆਪਣੀ ਪੋਸਟ 'ਚ ਉਨ੍ਹਾਂ ਕਿਹਾ ਸੀ-ਦੋਸ਼ੀਆਂ ਦੇ ਵੱਡੇ ਵਕੀਲ ਹੁਣ ਤੁਹਾਡੀ ਸਰਕਾਰ ਦੇ ਵੱਡੇ ਵਕੀਲ ਬਣ ਗਏ ਹਨ। ਉਹ ਮੈਨੂੰ ਅਤੇ ਮੇਰੇ ਨਿੱਜੀ ਵਕੀਲਾਂ ਨੂੰ ਸਖ਼ਤ ਮੁਕਾਬਲਾ ਦੇ ਰਹੇ ਹਨ। 29 ਜਨਵਰੀ ਨੂੰ ਫਰੀਦਕੋਟ ਦੀ ਅਦਾਲਤ ਵਿਚ ਮਿਲਦੇ ਹਾਂ। ਇਹ ਸਾਰਾ ਹਿਸਾਬ-ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਰੱਖਿਆ ਜਾ ਰਿਹਾ ਹੈ। ਜਿੱਥੇ ਮੈਨੂੰ ਇਨਸਾਫ਼ ਦੀ ਪੂਰੀ ਉਮੀਦ ਹੈ।