ਜਲੰਧਰ ਦੇ ਵਿਧਾਇਕ ਰਜਿੰਦਰ ਬੇਰੀ ਅਤੇ ਹੋਰ 185 ਵਿਅਕਤੀਆਂ ਦੀ ਰੀਪੋਰਟ ਆਈ ਨੈਗੇਟਿਵ
ਜਲੰਧਰ ਸੈਂਟਰਲ ਦੇ ਵਿਧਾਇਕ ਰਜਿੰਦਰ ਬੇਰੀ, ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਜਲੰਧਰ ਦੇ ਪੰਜ ਪੱਤਰਕਾਰਾਂ ਸਮੇਤ 185 ਵਿਅਕਤੀਆਂ ਦੀ
ਜਲੰਧਰ, 27 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ): ਜਲੰਧਰ ਸੈਂਟਰਲ ਦੇ ਵਿਧਾਇਕ ਰਜਿੰਦਰ ਬੇਰੀ, ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਜਲੰਧਰ ਦੇ ਪੰਜ ਪੱਤਰਕਾਰਾਂ ਸਮੇਤ 185 ਵਿਅਕਤੀਆਂ ਦੀ ਕਰੋਨਾ ਦੀ ਰਿਪੋਰਟ ਆ ਗਈ ਹੈ, ਜੋ ਕਿ ਨੈਗੇਟਿਵ ਆਈ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਮੇਅਰ ਜਗਦੀਸ਼ ਰਾਜਾ ਦੇ ਓ.ਐਸ.ਡੀ. ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਕੋਰੋਨਾ ਪੋਸੀਟਵ ਆਈ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਸਨ
ਜਿਨ੍ਹਾਂ ਵਿਚ ਵਿਧਾਇਕ ਰਜਿੰਦਰ ਬੇਰੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ, ਨਿਗਮ ਦੇ ਸਿਹਤ ਅਧਿਕਾਰੀ ਸ੍ਰੀ ਕ੍ਰਿਸ਼ਨ, ਸੁਪਰਡੈਂਟ ਇੰਜੀਨੀਅਰ ਰਜਨੀਸ਼ ਡੋਗਰਾ, ਸਤਿੰਦਰ ਮਹਾਜਨ ਅਤੇ ਹੋਰ ਸ਼ਾਮਲ ਹਨ। ਨਗਰ ਨਿਗਮ ਦੀ ਬੀਟ ਨੂੰ ਵੇਖ ਰਹੇ ਪੱਤਰਕਾਰਾਂ ਨੇ ਵੀ ਅਪਣਾ ਸੈਂਪਲ ਦਿਤਾ ਸੀ। ਸੀਨੀਅਰ ਪੱਤਰਕਾਰ ਅਸ਼ਵਨੀ ਖੁਰਾਣਾ, ਪੰਕਜ ਰਾਏ, ਰੋਹਿਤ ਸਿੱਧੂ, ਜਗਜੀਤ ਸਿੰਘ ਅਤੇ ਸ਼ਿਵ ਸ਼ਰਮਾ ਦੀ ਰਿਪੋਰਟ ਵੀ ਇਸ ਵਿਚ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਮੇਅਰ ਦੇ ਓ.ਐਸ.ਡੀ. ਹਰਪ੍ਰੀਤ ਸਿੰਘ ਵਾਲੀਆ ਦੇ ਪਰਵਾਰ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਜਿਸ ਦੇ ਚਲਦੇ ਜਲੰਧਰ ਵਾਸੀਆਂ ਤੇ ਖ਼ਾਸ ਕਰ ਕੇ ਸੈਂਟਰਲ ਹਲਕੇ ਦੇ ਲੋਕਾਂ ਨੇ ਕੁੱਝ ਸੁੱਖ ਦਾ ਸਾਹ ਲਿਆ ਹੈ।