ਆਰਥਕ ਤੰਗੀ ਕਾਰਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰੇਲੂ ਤੰਗੀ ਅਤੇ ਅਪਣੀ ਲੜਕੀ ਦੇ ਵਿਆਹ ਮੌਕੇ ਰੁਪਏ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਨਹਿਰ ਕਿਨਾਰੇ ਦਰੱਖ਼ਤ ਨਾਲ ਲਟਕ ਕੇ ਆਤਮ ਹਤਿਆ

File Photo

ਸੰਦੌੜ, 27 ਅਪ੍ਰੈਲ (ਬੋਪਾਰਾਏ) : ਘਰੇਲੂ ਤੰਗੀ ਅਤੇ ਅਪਣੀ ਲੜਕੀ ਦੇ ਵਿਆਹ ਮੌਕੇ ਰੁਪਏ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਨਹਿਰ ਕਿਨਾਰੇ ਦਰੱਖ਼ਤ ਨਾਲ ਲਟਕ ਕੇ ਆਤਮ ਹਤਿਆ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਫਾਹਾ ਲੈਣ ਵਾਲੇ ਵਿਅਤਕੀ ਦੀ ਪਹਿਚਾਣ ਸਰੀਫ਼ ਮੁਹੰਮਦ ਪੁੱਤਰ ਸਾਧੂ ਖਾਂ ਵਾਸੀ ਧਨੋਂ ਵਜੋਂ ਹੋਈ ਹੈ। ਮ੍ਰਿਤਕ ਸਰੀਫ਼ ਮੁਹੰਮਦ ਦੇ ਲੜਕੇ ਰਾਜੂ ਖਾਂ ਨੇ ਦਸਿਆ ਕਿ ਅੱਜ ਉਹ ਅਪਣੇ ਪਿੰਡ ਇਕ ਕਿਸਾਨ ਦੇ ਘਰ ਤੂੜੀ ਪਾ ਰਹੇ ਸੀ ਜਦਕਿ ਉਸ ਦਾ ਪਿਤਾ ਕੰਮਕਾਰ ਦੇ ਲਈ ਪਿੰਡ ਮਹੋਲੀ ਕਲਾਂ ਗਿਆ ਹੋਇਆ ਸੀ

ਪਰ ਪਿੰਡ ਦੇ ਇਕ ਵਿਅਕਤੀ ਨੇ ਉਸ ਨੂੰ ਆ ਕੇ ਸਿਆ ਕਿ ਉਸ ਦੇ ਪਿਤਾ ਨੇ ਪਿੰਡ ਮਹੋਲੀ ਕਲਾਂ ਵਿਖੇ ਨਹਿਰ ਕੋਲ ਦਰੱਖ਼ਤ ਨਾਲ ਲਟਕ ਕੇ ਆਤਮ ਹਤਿਆ ਕਰ ਲਈ ਹੈ। ਉਸ ਨੇ ਕਿਹਾ ਕਿ ਮੇਰੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸਾਡੇ ਘਰ ਦੀ ਆਰਥਕ ਹਾਲਤ ਮਾੜੀ ਸੀ। ਭੈਣ ਦੇ ਵਿਆਹ ਲਈ ਰੁਪਏ ਨਾ ਹੋਣ ਤੋਂ ਦੁਖੀ ਹੋ ਕੇ ਉਸ ਦੇ ਪਿਤਾ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ। ਇਸ ਮਾਮਲੇ ਵਿਚ ਸੰਦੌੜ ਦੀ  ਪੁਲਿਸ ਨੇ 174 ਅਧੀਨ ਮਾਮਲਾ ਦਰਜ ਕੀਤਾ ਹੈ।