ਵਿਆਹੁਤਾ ਨਾਲ ਜਬਰ ਜਨਾਹ, ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੱਖੂ ਬਲਾਕ ਦੇ ਪਿੰਡ ਛੋਟੀਆਂ ਚੱਕੀਆਂ ਵਿਖੇ ਹਾਦਸਾਗ੍ਰਸਤ ਨਣਦ ਦੀ ਤਿਮਾਰਦਾਰੀ ਲਈ ਆਈ ਪਿੰਡ ਪੀਰਮੁਹੰਮਦ ਦੀ ਸਤਾਈ ਸਾਲਾ ਵਿਆਹੁਤਾ ਔਰਤ ਨਾਲ

File Photo

ਫ਼ਿਰੋਜ਼ਪੁਰ, 27 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ): ਮੱਖੂ ਬਲਾਕ ਦੇ ਪਿੰਡ ਛੋਟੀਆਂ ਚੱਕੀਆਂ ਵਿਖੇ ਹਾਦਸਾਗ੍ਰਸਤ ਨਣਦ ਦੀ ਤਿਮਾਰਦਾਰੀ ਲਈ ਆਈ ਪਿੰਡ ਪੀਰਮੁਹੰਮਦ ਦੀ ਸਤਾਈ ਸਾਲਾ ਵਿਆਹੁਤਾ ਔਰਤ ਨਾਲ ਛੇ ਵਿਅਕਤੀਆਂ ਨੇ ਰਾਤ ਵੇਲੇ ਬਲਾਤਕਾਰ ਦੀ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇ ਦਿਤਾ। ਪੁਲਿਸ ਨੂੰ ਲਿਖਵਾਏ ਬਿਆਨ 'ਚ ਪੀੜਤਾ ਨੇ ਦਸਿਆ ਕਿ ਉਹ ਅਕਸਰ ਹੀ ਅਪਣੀ ਨਣਦ ਕੋਲ ਆਉਂਦੀ-ਜਾਂਦੀ ਰਹਿੰਦੀ ਹੈ ਅਤੇ ਜਬਰਜਨਾਹ ਕਰਨ ਵਾਲੇ ਉਸ ਦੇ ਪਿੰਡ ਆਉਣ 'ਤੇ ਪਹਿਲਾਂ ਵੀ ਟਿੱਚਰਾਂ ਮਖੌਲ ਕਰਦੇ ਰਹਿੰਦੇ ਸਨ।

ਲੰਘੀ 26 ਅਪ੍ਰੈਲ ਨੂੰ ਰਾਤ ਵੇਲੇ ਜਦੋਂ ਉਹ ਰਫਾ ਹਾਜਤ ਲਈ ਉਠੀ ਤਾਂ ਬਾਹਰ ਖੜੇ ਦੋਸ਼ੀਆਂ ਨੇ ਉਸ ਦਾ ਮੂੰਹ ਹੱਥ ਨਾਲ ਬੰਦ ਕੀਤਾ ਅਤੇ ਜ਼ਬਰਦਸਤੀ ਚੁੱਕ ਕੇ ਮੱਖੂ-ਜਲੰਧਰ ਸੜਕ 'ਤੇ ਪਿੰਡ ਛੋਟੀਆਂ ਚੱਕੀਆਂ ਵਲ ਬਣੇ ਰੈਂਪ ਹੇਠਾਂ ਖਾਲੀ ਜਗ੍ਹਾ 'ਤੇ ਲੈ ਜਾ ਕੇ ਵਾਰੀ ਵਾਰੀ ਬਲਾਤਕਾਰ ਕੀਤਾ। ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦਸਿਆ ਕਿ ਮਾਮਲੇ ਬਾਬਤ ਕੁਲਵੰਤ ਸਿੰਘ, ਪ੍ਰੇਮ ਸਿੰਘ ਵਾਸੀਆਨ ਛੋਟੀਆਂ ਚੱਕੀਆਂ, ਬਲਜੀਤ ਸਿੰਘ ਵਾਸੀ ਚੱਕੀਆਂ, ਸੁਖਵਿੰਦਰ ਸਿੰਘ, ਬਿਕਰਮਜੀਤ ਸਿੰਘ ਅਤੇ ਜਗਦੀਪ ਸਿੰਘ ਵਾਸੀਆਨ ਭੂਤੀਵਾਲਾ ਵਿਰੁਧ 363/366/376-ਡੀ/ ਆਈ.ਪੀ.ਸੀ ਤਹਿਤ ਮੁਕੱਦਮਾ ਨੰ:45 ਦਰਜ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।