ਔਰਤ ਨੇ ਪੱਖੇ ਨਾਲ ਲਟਕ ਕੇ ਦਿਤੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਕੰਦੋਲਾ ਵਿਖੇ ਅੱਜ ਇਕ ਔਰਤ ਨੇ ਪੱਖੇ ਨਾਲ ਫਾਹਾ ਲਾ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਸ ਦੇ ਪਤੀ ਗੁਰਪਿੰਦਰ ਸਿੰਘ ਵਾਸੀ ਕੰਦੋਲਾ ਨੇ ਦਸਿਆ ਕਿ

File Photo

ਜਲੰਧਰ/ਆਦਮਪੁਰ, 27 ਅਪ੍ਰੈਲ (ਵਰਿੰਦਰ ਸ਼ਰਮਾ): ਪਿੰਡ ਕੰਦੋਲਾ ਵਿਖੇ ਅੱਜ ਇਕ ਔਰਤ ਨੇ ਪੱਖੇ ਨਾਲ ਫਾਹਾ ਲਾ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਸ ਦੇ ਪਤੀ ਗੁਰਪਿੰਦਰ ਸਿੰਘ ਵਾਸੀ ਕੰਦੋਲਾ ਨੇ ਦਸਿਆ ਕਿ ਉਸ ਦਾ ਲੜਕਾ 3 ਸਾਲ ਤੋਂ ਕੈਨੇਡਾ ਵਿਚ ਹੈ। ਉਸ ਨੇ ਦਸਿਆ ਕਿ ਉਸ ਦੀ ਪਤਨੀ ਗੁਰਬਕਸ਼ ਕੌਰ (ਪ੍ਰਮਿੰਦਰ ਕੌਰ) ਉਮਰ ਤਕਰੀਬਨ 47 ਸਾਲ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ।

ਜਦੋਂ ਉਹ ਸਵੇਰੇ 10 ਵਜੇ ਅਪਣੀ ਹਵੇਲੀ ਤੋਂ ਪਰਤਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕ ਰਹਿ ਹੈ। ਉਸ ਨੇ ਦਰਵਾਜ਼ਾ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਦਰਵਾਜ਼ੇ ਦਾ ਤਾਲਾ ਤੋੜ ਕੇ ਅਪਣੀ ਪਤਨੀ ਨੂੰ ਪੱਖੇ ਤੋਂ ਹੇਠਾਂ ਉਤਾਰਿਆ, ਉਹ ਮਰ ਚੁੱਕੀ ਸੀ। ਜਦੋਂ ਥਾਣਾ ਆਦਮਪੁਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ 174 ਦੀ ਕਾਰਵਾਈ ਤਹਿਤ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।