ਮਨੀਸ਼ ਤਿਵਾੜੀ ਵਲੋਂ ਵੀਡੀਉ ਕਾਨਫ਼ਰੰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨੀਸ਼ ਤਿਵਾੜੀ ਵਲੋਂ ਵੀਡੀਉ ਕਾਨਫ਼ਰੰਸ

ਮਨੀਸ਼ ਤਿਵਾੜੀ ਵਲੋਂ ਵੀਡੀਉ ਕਾਨਫ਼ਰੰਸ

ਮੋਰਿੰਡਾ, 27 ਅਪ੍ਰੈਲ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸ”ੌੜ) : ਸ਼੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ਼੍ਰੀ  ਅਨੰਦਪੁਰ ਸਾਹਿਬ ਨੇ ਅੱਜ ਆਪਣੇ ਹਲਕੇ ਦੇ ਸਿਹਤ ਵਿਭਾਗ ਦੇ ਮੰਤਰੀ  ਬਲਵੀਰ ਸਿੰਘ ਸਿੱਧੂ ਅਤੇ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਆਦਿ ਨਾਲ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਵੀਡੀਓਜ਼ ਕਾਲ ਰਾਹੀਂ ਵਿਚਾਰਾਂ ਕੀਤੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਭਿਆਨਕ ਅਲਾਮਤ ਖਿਲਾਫ ਹੋਰ ਵੀ ਸੰਚਾਰੂ ਢੰਗ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਬਾਰੇ ਗੱਲ ਬਾਤ ਕੀਤੀ ਇਸ ਮੋਕੇ  ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਰੋਨਾ ਵਾਇਰਸ ਦਾ ਸਮਾਂ ਜਿਆਦਾ ਲੰਮਾ ਹੋਣ ਕਾਰਨ ਮਧ ਵਰਗ ਦੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਸਹਿਯੋਗ ਲਈ ਸ਼ਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਵੱਲੋਂ  ਲੋਕਾਂ ਦੀ ਹੋਰ ਵੀ ਮਦਦ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਸ਼੍ਰੀ ਟਿੰਕੂ ਨੇ ਕਿਹਾ ਕਿ ਮੈਂ ਆਪਣੇ  ਵਲੋਂ ਵੀ ਨਿੱਜੀ ਤੌਰ ਤੇ ਅਤੇ ਸਮਾਜ ਸੇਵੀ ਜਥੇਬੰਦੀਆਂ ਵੀ ਇਸ ਔਖੇ ਸਮੇਂ ਵਿੱਚ ਮਾਨਵਤਾ ਦੇ ਭਲੇ ਲਈ ਯਤਨਸ਼ੀਲ ਹਨ ਜਿਸ   ਦੀ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਪ੍ਰਸ਼ੰਸਾ ਕੀਤੀ  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਜਿੰਨਾ ਵੀ ਹੋ ਸਕਦਾ ਹੈ ਪਬਲਿਕ ਤੋਂ ਦੂਰੀ ਬਣਾ ਕੇ ਰੱਖੋ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਪੰਜਾਬ ਸਰਕਾਰ  ਹਰ ਸਮੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ