ਟਵਿੱਟਰ ਤੋਂ ਬਾਅਦ ਹੁਣ ਐਲਨ ਮਸਕ ਦੀ ਕੋਕਾ ਕੋਲਾ ’ਤੇ ਨਜ਼ਰ!

ਏਜੰਸੀ

ਖ਼ਬਰਾਂ, ਪੰਜਾਬ

ਟਵਿੱਟਰ ਤੋਂ ਬਾਅਦ ਹੁਣ ਐਲਨ ਮਸਕ ਦੀ ਕੋਕਾ ਕੋਲਾ ’ਤੇ ਨਜ਼ਰ!

image

ਨਵੀਂ ਦਿੱਲੀ, 28 ਅਪ੍ਰੈਲ : ਟੇਸਲਾ ਦੇ ਸੀਈਓ ਏਲੋਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਹੁਣ ਕੋਕਾ ਕੋਲਾ ’ਤੇ ਨਜ਼ਰ ਹੈ। ਜੀ ਹਾਂ, ਏਲੋਨ ਮਸਕ ਦਾ ਇਕ ਨਵਾਂ ਟਵੀਟ ਕਾਫੀ ਚਰਚਾ ਵਿਚ ਹੈ। ਏਲੋਨ ਮਸਕ ਨੇ ਵੀਰਵਾਰ ਸਵੇਰੇ ਟਵੀਟ ਕਰਕੇ ਕੋਕਾ ਕੋਲਾ ਖ਼ਰੀਦਣ ਦੀ ਗੱਲ ਕਹੀ। ਮਸਕ ਨੇ ਟਵੀਟ ਕੀਤਾ ਕਿ ਹੁਣ ਮੈਂ ਕੋਕਾ ਕੋਲਾ ਖ਼ਰੀਦਣ ਜਾ ਰਿਹਾ ਹਾਂ ਤਾਂ ਜੋ ਮੈਂ ਇਸ ਵਿਚ ਕੋਕੀਨ ਪਾ ਸਕਾਂ। ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਸੁਣੋ, ਮੈਂ ਚਮਤਕਾਰ ਨਹੀਂ ਕਰ ਸਕਦਾ। ਮਸਕ ਦੁਆਰਾ ਸ਼ੇਅਰ ਕੀਤੇ ਗਏ ਸਕਰੀਨ ਸ਼ਾਟ ਵਿਚ ਲਿਖਿਆ ਗਿਆ ਹੈ ਕਿ ਹੁਣ ਮੈਂ ਮੈਕਡੋਨਾਲਡ ਅਤੇ ਸਾਰੀਆਂ ਆਈਸ ਕਰੀਮ ਮਸ਼ੀਨਾਂ ਖ਼ਰੀਦਣ ਜਾ ਰਿਹਾ ਹਾਂ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਸੋਮਵਾਰ ਨੂੰ ਟਵਿੱਟਰ ਨੂੰ 44 ਬਿਲੀਅਨ ਵਿੱਚ ਖ਼ਰੀਦਿਆ, ਇਸ ਤਰ੍ਹਾਂ ਉਨ੍ਹਾਂ ਨੂੰ 217 ਮਿਲੀਅਨ ਉਪਭੋਗਤਾਵਾਂ ਦੇ ਨਾਲ ਪਲੇਟਫਾਰਮ ਦਾ ਕੰਟਰੋਲ ਮਿਲ ਗਿਆ। ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਏਲੋਨ ਮਸਕ ਨੇ ਕਿਹਾ ਕਿ ਪਹਿਲਾ ਟਵੀਟ ਸੁਤੰਤਰ ਸਪੀਚ ਬਾਰੇ ਸੀ, ਜਿਸ ਵਿਚ ਉਨ੍ਹਾਂ ਨੇ ਸੰਕੇਤ ਦਿਤਾ ਸੀ ਕਿ ਇੱਥੇ ਹਰ ਕਿਸੇ ਨੂੰ ਬੋਲਣ ਅਤੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੋਵੇਗੀ।     (ਏਜੰਸੀ)