ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਵਿਚਾਲੇ ਰਾਹਤ ਭਰੀ ਖ਼ਬਰ, ਰੋਪੜ ਥਰਮਲ ਦਾ ਇਕ ਯੂਨਿਟ ਮੁੜ ਹੋਇਆ ਚਾਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਵੰਡੀ ਸਾਬੋ ਪਲਾਂਟ ਸ਼ੁੱਕਰਵਾਰ ਤੋਂ ਪੈਦਾ ਕਰੇਗਾ ਬਿਜਲੀ

Electricity

 

ਰੋਪੜ : ਪੂਰੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਸਨ ਪਰ ਹੁਣ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਕੱਟਾਂ ਵਿਚਾਲੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਅੱਜ ਚਾਲੂ ਹੋ ਗਿਆ ਹੈ।  ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 4 ਅੱਜ ਮੁੜ ਚਾਲੂ ਹੋ ਗਿਆ ਹੈ, ਜੋ ਸਾਲਾਨਾ ਮੁਰੰਮਤ ਲਈ ਮਹੀਨੇ ਤੋਂ ਬੰਦ ਸੀ।

 

 

ਮਾਨਸਾ ਵਿਚ ਤਲਵੰਡੀ ਸਾਬੋ ਪਾਵਰ ਲਿਮਟਿਡ ਪਲਾਂਟ (ਨੁਕਸ ਕਾਰਨ ਬੰਦ) ਸ਼ੁੱਕਰਵਾਰ ਸਵੇਰ ਤੋਂ ਉਤਪਾਦਨ ਸ਼ੁਰੂ ਕਰੇਗਾ। ਨਿਗਮ ਦੇ ਸੀਐੱਮਡੀ ਬਲਦੇਵ ਸਿੰਘ ਸਰਾ ਨੇ ਕਿਹਾ ਕਿ ਇਸ ਨਾਲ ਬਿਜਲੀ ਦੀ ਮੰਗ ਪੂਰੀ ਹੋਵੇਗੀ ਤੇ ਸਪਲਾਈ ਦੀ ਸਥਿਤੀ ਆਮ ਵਾਂਗ ਹੋ ਜਾਵੇਗੀ।

 

 

ਇਕ ਪਾਸੇ ਪੈ ਰਹੀ ਅਗੇਤੀ ਗਰਮੀ ਕਰਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਦੂਜੇ ਪਾਸੇ 24 ਘੰਟੇ ਘਰੇਲੂ ਬਿਜਲੀ ਸਪਲਾਈ ’ਚ ਅਣ-ਐਲਾਨੇ ਲੰਬੇ-ਲੰਬੇ ਕੱਟ ਲਗਾ ਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕੋਲੇ ਦੀ ਕਮੀ ਕਰਕੇ ਪੰਜਾਬ ਬਿਜਲੀ ਸੰਕਟ ਵੱਲ ਵੱਧ ਰਿਹਾ ਹੈ। ਰੋਪੜ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੀਆਂ 2-2 ਯੂਨਿਟ ਬੰਦ ਹੋ ਗਏ ਸਨ। ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਇੱਕ ਯੂਨਿਟ ਬੰਦ ਹੈ।