ਜਲੰਧਰ ਦੇ ਨੌਜਵਾਨ ਨੇ ਮਰਚੈਂਟ ਨੇਵੀ ਵਿਭਾਗ ’ਚ ਅਫ਼ਸਰ ਬਣ ਕੇ ਕੀਤਾ ਮਾਪਿਆਂ ਦਾ ਨਾਂਅ ਰੌਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਦੋਲੀਕੇ ਸੁੰਦਰ ਦਾ ਰਹਿਣ ਵਾਲਾ ਹੈ ਬਲਪ੍ਰੀਤ ਪਾਲ ਸਿੰਘ

The youth of Jalandhar made his parents proud by becoming an officer in the merchant navy department

ਕਿਸ਼ਨਗੜ੍ਹ  : ਪਿੰਡ ਦੋਲੀਕੇ ਸੁੰਦਰ ਦੇ ਬਲਪ੍ਰੀਤ ਪਾਲ (ਬੌਬੀ) ਨੌਜਵਾਨ ਨੇ ਮਰਚੰਟ ਨੇਵੀ ਵਿਭਾਗ ’ਚ ਅਫ਼ਸਰ ਬਣ ਕੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬਲਪ੍ਰੀਤ ਨੇ ਅੱਜ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਦਸਿਆ ਹੈ ਕੇ ਅਸੀਂ ਤਿੰਨ ਭਰਾ ਹਾਂ ਅਤੇ ਮੈ ਸਾਰਿਆਂ ਤੋਂ ਛੋਟਾ ਹਾਂ, ਮੇਰੇ ਪਿਤਾ ਜੀ ਪੰਜਾਬ ਹੋਮ ਗਾਰਡ ਵਿਭਾਗ ਚ ਨੌਕਰੀ ਕਰਦੇ ਹਨ। ਮੈਂ ਪਹਿਲੀ ਤੋਂ ਪੰਜਵੀਂ ਤਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੋਲੀਕੇ ਸੁੰਦਰਪੁਰ  ਤੋਂ ਹੀ ਕੀਤੀ ਅਤੇ ਛੇਵੀਂ ਤੋਂ ਬਾਰ੍ਹਵੀਂ ਤਕ ਦੀ ਪੜ੍ਹਾਈ ਵੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਦੋਲੀਕੇ ਦੂਹੜੇ ਤੋਂ ਪੂਰੀ ਕੀਤੀ। 

2016 ਵਿਚ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ  ਵਿਖੇ 2017 ਵਿਚ ਬੀਏ ਵਿਚ ਦਾਖ਼ਲਾ ਲਿਆ। ਕਾਲਜ ਵਲੋਂ 2 ਸਾਲ ਕਬੱਡੀ ਖੇਡੀ। ਬੀਏ ਸੈਕੰਡ ਈਅਰ ਵਿਚ ਪੜ੍ਹਦੇ ਨੂੰ ਮੈਨੂੰ ਮਰਚਟ ਨੇਵੀ ਦੀ ਨੌਕਰੀ ਮਿਲ ਗਈ।  ਇਹ ਨੌਕਰੀ ਦੇਵਾ ਜੀ ਮਨਜੀਤ ਕੌਰ ਪਿੰਡ ਰੇਰੁ ਜ਼ਿਲ੍ਹਾ ਜਲੰਧਰ ਦੀ ਬਦੌਲਤ ਸਦਕਾ ਮਿਲੀ, ਇਸ ਨੌਕਰੀ ਵਾਸਤੇ ਉਨ੍ਹਾਂ ਨੇ ਹੀ ਪ੍ਰੇਰਿਤ ਕੀਤਾ ਸੀ ।

 ਇਸ ਵਿਭਾਗ ਵਿਚ ਭਰਤੀ ਹੋਣ ਤੋਂ ਪਹਿਲਾ ਦੇਹਰਾਦੂਨ ਵਿਖੇ ਟ੍ਰਾਇਲ ਦਿਤੇ, ਟ੍ਰਾਇਲ ਕਲੀਅਰ ਹੋਣ ਤੋਂ ਬਾਅਦ ਓਸ਼ੀਅਨ ਮਰੀਨ ਅਕੈਡਮੀ ਦੇਹਰਾਦੂਨ ਵਿਖੇ ਦਾਖ਼ਲਾ ਲਿਆ ਓਥੇ 6 ਮਹੀਨੇ  ਦੀ  ਪੜ੍ਹਾਈ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਟੈਸਟ ਕਲੀਅਰ ਕੀਤਾ। 2018 ਵਿਚ ਦੇਹਰਾਦੂਨ ਤੋਂ 6 ਮਹੀਨੇ ਜੀਪੀ ਦੀ ਟ੍ਰੇਨਿੰਗ ਵੀ ਲਈ, ਟ੍ਰੇਨਿੰਗ ਲੈਣ ਤੋ ਬਾਅਦ 2019 ਵਿਚ ਮੈਂ ਪਹਿਲਾ ਜਹਾਜ਼ ਸ਼ਾਰਜਾ ਸੀਪੋਰਟ ਤੋਂ ਜੁਆਇੰਨ ਕੀਤਾ। 6 ਮਹੀਨੇ ਜਹਾਜ਼ ਦੀ ਟ੍ਰੇਨਿੰਗ ਹੋਈ ਉਸ ਤੋਂ ਬਾਅਦ ਮੈ ਘਰ ਵਾਪਿਸ ਆ ਗਿਆ। ਇਨ੍ਹਾਂ 6 ਮਹੀਨਿਆਂ ਵਿਚ ਮੈਨੂੰ 10 ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ।

 ਜਹਾਜ਼ ਤੇ ਸਾਰੇ ਕੰਮ ਕਰਨੇ ਪੈਂਦੇ ਹਨ। ਦੂਸਰਾ ਜਹਾਜ਼  2020 ਵਿਚ ਇੰਡੋਨੇਸ਼ੀਆ ਤੋਂ ਜੁਆਇਨ ਕੀਤਾ। 2020 ਵਿਚ  ਬਲੈਕ  ਸੀ (ਸਮੁੰਦਰ) ਘੁੰਮਣ ਦਾ ਮੌਕਾ ਮਿਲਿਆ। ਯੂਰਪ ਦੇ ਸਾਰੇ ਦੇਸ਼ ਜਿਵੇਂ ਕਿ ਇਟਲੀ, ਸਪੇਨ, ਫਰਾਂਸ ਜਰਮਨੀ,  ਸੀਰੀਆ ਪਨਾਮਾ ਯੂਕਰੇਨ, ਰਸ਼ੀਆ, ਸਿੰਗਾਪੁਰ ਆਦਿ ਵਿਚ ਜਾਣ ਦਾ ਮੌਕਾ ਮਿਲਿਆ। 

ਨੌਕਰੀ ਮਿਲਣ ਤੋਂ ਪਹਿਲਾਂ ਤੇ ਬਾਅਦ ਵੀ ਮੈਨੂੰ ਜਾਨਵਰਾਂ ਦਾ ਵੀ  ਬੁਹਤ ਸ਼ੌਕ ਹੈ। ਮੈਂ ਘੋੜੀਆਂ ਤੇ ਕੁੱਤਿਆਂ ਦਾ ਬੁਹਤ ਸ਼ੌਕੀਨ ਹਾਂ, ਅੱਜ ਮੇਰੇ ਘਰ ਘੋੜੀ ਅਤੇ ਸ਼ਿਕਾਰੀ ਕੁੱਤੇ (ਦੌੜਾਂ ਵਾਲੇ)  ਵੀ ਹਨ। ਜਦੋਂ ਵੀ ਮੈਂ ਛੁੱਟੀ  ਆਉਂਦਾ ਹਾਂ ਤਾਂ  ਮੈਂ ਅਪਣੇ ਪਿੰਡ ਹੀ ਰਹਿੰਦਾ ਹਾਂ। ਸਾਡਾ ਘਰ ਪਿੰਡ ਦੋਲੀਕੇ ਸੁੰਦਰਪੁਰ ਤੋਂ ਤਕਰੀਬਨ 1 ਕਿਲੋਮੀਟਰ ਦੂਰ ਬਾਹਰ ਖੇਤਾਂ ਵਿਚ ਹੈ। ਸਾਨੂੰ ਸਾਰੇ ਪਿੰਡ ਦੇ ਲੋਕ ਖੂਹ ਵਾਲੇ ਕਹਿ ਕੇ ਬੁਲਾਉਂਦੇ ਹਨ, ਕਿਉਂਕਿ ਅਸੀਂ ਖੂਹ ’ਤੇ ਰਹਿੰਦੇ ਹਾਂ। ਖੂਹ ’ਤੇ ਰਹਿ ਕੇ ਦਿਲ ਨੂੰ ਸਕੂਨ ਮਿਲਦਾ ਹੈ।