Amritsar News: ਪਾਕਿਸਤਾਨੀ ਨਾਗਰਿਕਾਂ ਵਲੋਂ ਭਾਰਤ ਛੱਡਣ ਦਾ ਸਿਲਸਿਲਾ ਜਾਰੀ
ਅਟਾਰੀ ਬਾਰਡਰ ਉੱਤੇ ਪਾਕਿਸਤਾਨੀ ਨਾਗਰਿਕਾਂ ਦੇ ਆਪਣੇ ਦੇਸ਼ ਜਾਣ ਲਈ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ
Amritsar News: ਭਾਰਤ ਸਰਕਾਰ ਵੱਲੋਂ ਦਿੱਤੇ ਗਏ ਸਮੇਂ ਦੇ ਅਨੁਸਾਰ ਪਾਕਿਸਤਾਨ ਦੀ ਨਾਗਰਿਕਾਂ ਦਾ ਦੇਸ਼ ਛੱਡਣ ਦਾ ਦੌਰ ਲਗਾਤਾਰ ਜਾਰੀ ਹੈ।
ਇੱਕ ਪਰਿਵਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਭਾਰਤ ਵਿਚ 40 ਦਿਨਾਂ ਦੇ ਵੀਜ਼ੇ (VISA) ਉੱਤੇ ਘੁੰਮਣ ਲਈ ਆਏ ਸਨ। ਅਚਾਨਕ ਪਹਿਲਗਾਮ ਅਤਿਵਾਦੀ ਹਮਲੇ (Pehalgam Terror Attack) ਮਗਰੋਂ ਉਹ ਵਾਪਸ ਜਾ ਰਹੇ ਹਨ।
ਇੱਕ ਹੋਰ ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਭਾਰਤ ਵਿਚ ਰਹਿ ਰਿਹਾ ਹੈ ਤੇ ਹੁਣ ਸਰਕਾਰ ਵਲੋਂ ਜਾਰੀ ਕੀਤੇ ਆਦੇਸ਼ਾਂ ਮਗਰੋਂ ਉਹ ਵਾਪਸ ਆਪਣੇ ਪਰਿਵਾਰ ਕੋਲ ਜਾ ਰਿਹਾ ਹੈ।
ਇੱਕ ਹੋਰ ਨਾਗਰਿਕ ਚੰਦੂ ਮਲ ਨੇ ਦੱਸਿਆ ਕਿ ਉਹ 2024 ਵਿਚ ਭਾਰਤ ਆਇਆ ਸੀ। ਉਸ ਦਾ ਪਾਸਪੋਰਟ ਪਾਕਿਸਤਾਨੀ ਹੈ। ਉਸ ਦੇ ਬੱਚੇ ਪਾਕਿਸਤਾਨ ਵਿਚ ਹਨ ਇਸ ਲਈ ਉਹ ਵਾਪਸ ਆਪਣੇ ਵਤਨ ਪਰਤ ਰਿਹਾ ਹੈ।
ਪਾਕਿਸਤਾਨੀ ਪਰਤ ਰਹੇ ਬਜ਼ੁਰਗ ਨਾਗਰਿਕ ਮੁਹੰਮਦ ਨੇ ਦੱਸਿਆ ਕਿ ਉਹ 45 ਦਿਨਾਂ ਦੇ ਵੀਜ਼ੇ ਉੱਤੇ ਗੁਜਰਾਤ ਆਇਆ ਸੀ ਪਰ ਹਾਲਾਤ ਤਣਾਅਪੂਰਨ ਹੋਣ ਕਾਰਨ ਉਹ ਪਹਿਲਾਂ ਹੀ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਮੇਲ-ਮਿਲਾਪ ਨਾਲ ਰਹਿਣਾ ਚਾਹੀਦੈ। ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਬਾਰਡਰ ਉੱਤੇ ਪਾਕਿਸਤਾਨੀ ਨਾਗਰਿਕਾਂ ਦੇ ਆਪਣੇ ਦੇਸ਼ ਜਾਣ ਲਈ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਬਹੁਤ ਸਾਰੇ ਪਾਕਿਸਤਾਨੀਆਂ ਦੇ ਚਿਹਰਿਆਂ ਉੱਤੇ ਆਪਣੇਆਂ ਦੇ ਵਿਛੋੜੇ ਦਾ ਦਰਦ ਸਾਫ਼ ਦਿਖਾਈ ਦੇ ਰਿਹਾ ਹੈ।