ਕਿਸਾਨੀ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਨੇ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਦਿਤਾ ਮੰਗ ਪੱਤਰ

ਕੁਲ ਹਿੰਦ ਕਿਸਾਨ ਸਭਾ ਦੇ ਆਗੂ ਮੰਗ ਪੱਤਰ ਸੌਂਪਦੇ ਹੋਏ।

ਡੇਰਾਬੱਸੀ, 27 ਮਈ (ਗੁਰਜੀਤ ਸਿੰਘ ਈਸਾਪੁਰ) : ਕੁਲ ਹਿੰਦ ਕਿਸਾਨ ਸਭਾ ਮੋਹਾਲੀ ਅਤੇ ਸੀਪੀਆਈ (ਐਮ) ਤਹਿਸੀਲ ਕਮੇਟੀ ਡੇਰਾਬੱਸੀ ਨੇ ਕੁਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਸਭਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਕਿਸਾਨਾਂ ਦੀਆਂ ਭੱਖਦਿਆਂ ਮੰਗਾਂ ਲਈ ਪ੍ਰਦਰਸ਼ਨ ਕੀਤਾ ਅਤੇ ਬਲਾਕ ਵਿਕਾਸ 'ਤੇ ਪੰਚਾਇਤ ਅਫਸਰ ਡੇਰਾਬੱਸੀ ਰਾਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ।

ਜਿਸ ਵਿੱਚ ਉਨ੍ਹਾਂ ਸਰਕਾਰ ਤੋਂ ਕੋਰੋਨਾ ਮਾਹਾਮਾਰੀ ਦੌਰਾਨ ਖੇਤ ਮਜ਼ਦੂਰਾਂ ਦੇ ਬਿਜਲੀ ਬਿਲ ਮਾਫ ਕਰਨ, ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋ ਲਏ ਕਰਜੇ ਦੀਆਂ 6 ਮਹੀਨੇ ਦੀਆਂ ਕਿਸਤਾਂ ਦੇ ਵਿਆਜ਼ ਮਾਫ ਕਰਨ, ਹਰੇਕ ਗਰੀਬ ਪਰਿਵਾਰ ਨੂੰ 7500 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਅਤੇ 10 ਕਿੱਲੋਂ ਪ੍ਰਤੀ ਮਜ਼ਦੂਰ ਰਾਸ਼ਨ ਦੇਣ, ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਦੇ ਅਨੁਸਾਰ ਦੇਣ, ਮਨਰੇਗਾ ਵਰਕਰਾਂ ਨੂੰ ਘੱਟੋਂ ਘੱਟ  400 ਰੁਪਏ ਮਜ਼ਦੂਰੀ ਅਤੇ 365 ਦਿਨ ਕੰਮ ਦੇਣ ਅਤੇ ਕਿਸਾਨ 'ਤੇ ਖੇਤ ਮਜ਼ਦੂਰਾਂ ਦੇ ਕਰਜੇ ਮਾਫ ਕਰਨ ਆਦਿ ਮੰਗਾਂ 'ਤੇ ਵਿਚਾਰ ਕਰਕੇ ਇਨ੍ਹਾਂ ਦਾ ਹੱਲ ਕਰਨ ਦੀ ਮੰਗ ਕੀਤੀ।

ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਬੀਰ ਮੁਸਾਫਿਰ ਅਤੇ ਸਕੱਤਰ ਸ਼ਿਆਮ ਲਾਲ ਹੈਬਤਪੁਰ ਨੇ ਕਿਹਾ ਕਿ ਸਾਨੂੰ ਮੁੱਖ ਮੰਤਰੀ ਤੋਂ ਆਸ ਹੈ ਕਿ ਉਹ ਸਭਾ ਵੱਲੋਂ ਚੁੱਕਿਆ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੂੰ ਆਰਥਿਕ ਸੰਕਟ ਵਿਚੋਂ ਕੱਢ ਕੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਗੇ।

ਇਸ ਮੌਕੇ ਕੁਲਦੀਪ ਸਿੰਘ ਜਿਲ੍ਹਾ ਸੈਕਟਰੀ ਸੀਪੀਐਮ, ਬਸੰਤ ਸਿੰਘ ਸਾਬਕਾ ਸਰਪੰਚ ਈਸਾਪਰ, ਸੁਖਦੇਵ ਸਿੰਘ ਰਾਮਪੂਰ ਸੈਣੀਆਂ, ਕੋਲ ਸਿੰਘ ਲਾਲੜੂ, ਲਾਭ ਸਿੰਘ ਲਾਲੜੂ, ਜਰਨੈਲ ਸਿੰਘ ਹੈਬਤਪੁਰ, ਹਾਕਮ ਸਿੰਘ ਦਪਰ, ਕੁਲਦੀਪ ਸਿੰਘ ਹੈਬਤਪੁਰ, ਕਰਮ ਚੰਦ, ਅਜੀਤ ਸਿੰਘ ਰਾਮਪੂਰ ਸੈਣੀਆਂ, ਜਗਦੀਸ ਸਿੰਘ ਰਾਮਪੁਰ ਸੈਣੀਆਂ, ਅਜੈਬ ਸਿੰਘ ਈਸਾਪੁਰ, ਪ੍ਰੀਤਮ ਸਿੰਘ ਈਸਾਪੁਰ, ਕ੍ਰਿਪਾਲ ਸਿੰਘ ਈਸਾਪੁਰ, ਨਿਰਮਲ ਸਿੰਘ ਬੇਹੜਾ ਆਦਿ ਹਾਜ਼ਰ ਸਨ।