ਬਿਹਾਰ ਜਾ ਰਹੀ ਰੇਲਗੱਡੀ ’ਚ ਮਿਲੀ ਯਾਤਰੀ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਜਰਾਤ ਦੇ ਸੂਰਤ ਤੋਂ ਬਿਹਾਰ ਦੇ ਹਾਜੀਪੁਰ ਜਾ ਰਹੀ ਸ਼ਰਮਿਕ ਰੇਲ ’ਚ ਇਕ ਯਾਤਰੀ ਦੀ ਲਾਸ਼ ਮਿਲੀ ਹੈ। 

File Photo

ਬਲਿਆ, 27 ਮਈ : ਗੁਜਰਾਤ ਦੇ ਸੂਰਤ ਤੋਂ ਬਿਹਾਰ ਦੇ ਹਾਜੀਪੁਰ ਜਾ ਰਹੀ ਸ਼ਰਮਿਕ ਰੇਲ ’ਚ ਇਕ ਯਾਤਰੀ ਦੀ ਲਾਸ਼ ਮਿਲੀ ਹੈ। ਪੁਲਿਸ ਕਮਿਸ਼ਨਰ ਦੇਵੇਂਦਰ ਨਾਥ ਨੇ ਬੁਧਵਾਰ ਨੂੰ ਦਸਿਆ ਕਿ ਸੂਰਤ ਹਾਜੀਪੂਰ ਸ਼ਰਮਿਕ ਵਿਸ਼ੇਸ਼ ਰੇਲ ’ਚ ਮੰਗਲਵਾਰ ਸ਼ਾਮ ਨੂੰ ਇਕ ਯਾਰਤੀ ਦੀ ਲਾਸ਼ ਮਿਲੀ। ਮ੍ਰਿਤਕ ਪਹਿਚਾਣ ਭੂਸ਼ਣ ਸਿੰਘ (58) ਦੇ ਰੂਪ ’ਚ ਹੋਈ ਹੈ। ਉਹ ਬਿਹਾਰ ਦੇ ਸਾਰਣ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਨੂੰ ਅਪਣੇ ਕਬਜ਼ੇ ’ਚ ਲੈ ਕੇ ਪੋਸਟਰਮਾਰਟਮ ਲਈ ਭੇਜ ਦਿਤਾ ਹੈ। (ਪੀਟੀਆਈ)