ਕੋਰੋਨਾ ਵਾਇਰਸ : ਦੇਸ਼ ਅੰਦਰ ਪਿਛਲੇ 24 ਘੰਟਿਆਂ 'ਚ 194 ਹੋਰ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕਾਂ ਦੀ ਗਿਣਤੀ ਵੱਧ ਕੇ 4531 ਹੋਈ, 6566 ਨਵੇਂ ਮਾਮਲੇ, ਕੁਲ ਗਿਣਤੀ 1,58,333 ਹੋਈ

1

ਨਵੀਂ ਦਿੱਲੀ, 28 ਮਈ: ਕੋਰੋਨਾ ਵਾਇਰਸ ਕੌਮਾਂਤਰੀ ਮਹਾਂਮਾਰੀ ਕਰ ਕੇ ਦੇਸ਼ ਅੰਦਰ ਪਿਛਲੇ 24 ਘੰਟਿਆਂ 'ਚ 194 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਵੀਰਵਾਰ ਸਵੇਰੇ ਅੱਠ ਵਜ ਤਕ ਇਸ ਘਾਤਕ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4531 ਹੋ ਗਈ ਅਤੇ ਲਾਗ ਦੇ 6566 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 1,58,333 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ 'ਚ 86,110 ਪੀੜਤ ਲੋਕਾਂ ਦਾ ਇਲਾਜ ਚਲ ਰਿਹਾ ਹੈ, 67,691 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤਕ 42.75 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ।

1


ਜਿਨ੍ਹਾਂ 194 ਲੋਕਾਂ ਦੀ ਬੁਧਵਾਰ ਨੂੰ ਮੌਤ ਹੋਈ ਉਨ੍ਹਾਂ 'ਚ ਮਹਾਰਾਸ਼ਟਰ ਦੇ 105, ਗੁਜਰਾਤ ਦੇ 23, ਦਿੱਲੀ ਦੇ 15, ਉੱਤਰ ਪ੍ਰਦੇਸ਼ ਦੇ 12, ਮੱਧ ਪ੍ਰਦੇਸ਼ ਦੇ ਅੱਠ, ਤਾਮਿਲਨਾਡੂ, ਤੇਲੰਗਾਨਾ ਅਤੇ ਪਛਮੀ ਬੰਗਾਲ ਦੇ ਛੇ-ਛੇ, ਕਰਨਾਟਕ ਅਤੇ ਰਾਜਸਥਾਨ ਦੇ ਤਿੰਨ-ਤਿੰਨ, ਬਿਹਾਰ ਅਤੇ ਜੰਮੂ-ਕਸ਼ਮੀਰ ਦੇ ਦੋ-ਦੋ ਅਤੇ ਆਂਧਰ ਪ੍ਰਦੇਸ਼, ਹਰਿਆਣਾ ਤੇ ਕੇਰਲ ਦਾ ਇਕ-ਇਕ ਵਿਅਕਤੀ ਸ਼ਾਮਲ ਹੈ।


ਸਵੇਰ ਦੇ ਸਮੇਂ ਅਪਡੇਟ ਕੀਤੇ ਗਏ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਲਾਗ ਦੇ ਸੱਭ ਤੋਂ ਜ਼ਿਆਦਾ 56,948 ਮਾਮਲੇ ਮਹਾਰਾਸ਼ਟਰ 'ਚ, 18,545 ਮਾਮਲੇ ਤਾਮਿਲਨਾਡੂ 'ਚ, 15,257 ਮਾਮਲੇ ਦਿੱਲੀ 'ਚ, 15,195 ਮਾਮਲੇ ਗੁਜਰਾਤ 'ਚ, 7703 ਮਾਮਲੇ ਰਾਜਸਥਾਨ 'ਚ, 7261 ਮਾਮਲੇ ਮੱਧ ਪ੍ਰਦੇਸ਼ 'ਚ ਅਤੇ 6991 ਮਾਮਲੇ ਉੱਤਰ ਪ੍ਰਦੇਸ਼ 'ਚ ਸਾਹਮਣੇ ਆਏ ਹਨ।  (ਪੀਟੀਆਈ)