ਕੋਟਲਾ ਬ੍ਰਾਂਚ ਨਹਿਰ 29 ਮਈ ਤੋਂ 11 ਜੂਨ ਤਕ ਰਹੇਗੀ ਬੰਦ
ਪੰਜਾਬ ਜਲ ਸਰੋਤ ਵਿਭਾਗ ਨੇ ਦਸਿਆ ਹੈ ਕਿ ਭੀਖੀ ਰਜਬਾਹੇ ਦੇ ਹੈੱਡ ਉਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ
File Photo
ਚੰਡੀਗੜ੍ਹ, 27 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਜਲ ਸਰੋਤ ਵਿਭਾਗ ਨੇ ਦਸਿਆ ਹੈ ਕਿ ਭੀਖੀ ਰਜਬਾਹੇ ਦੇ ਹੈੱਡ ਉਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਲਈ ਪਟਿਆਲਾ ਫ਼ੀਡਰ-1 ਵਿਚੋਂ ਨਿਕਲਦੀ ਕੋਟਲਾ ਬ੍ਰਾਂਚ ਨਹਿਰ 14 ਦਿਨ ਬੰਦ ਰਹੇਗੀ।
ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਸਥਿਤੀ ਨੂੰ ਧਿਆਨ ਵਿਚ ਰਖਦਿਆਂ ਜਲ ਸਰੋਤ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਭੀਖੀ ਰਜਬਾਹੇ ਦੇ ਹੈੱਡ 'ਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ ਰਹਿੰਦੇ ਕੰਮਾਂ ਨੂੰ ਨਿਬੇੜਨ ਲਈ ਕੋਟਲਾ ਬ੍ਰਾਂਚ ਨਹਿਰ ਦੀ 29 ਮਈ ਤੋਂ 11 ਜੂਨ, 2020 (ਦੋਵੇਂ ਦਿਨ ਸ਼ਾਮਲ) ਬੰਦੀ ਹੋਵੇਗੀ। ਉਨ੍ਹਾਂ ਦਸਿਆ ਕਿ ਇਸ ਸਬੰਧੀ ਨਾਰਦਨ ਇੰਡੀਆ ਕੈਨਾਲ ਐਂਡ ਡਰੇਨੇਜ ਐਕਟ, 1873 ਅਧੀਨ ਜਾਰੀ ਨਿਯਮਾਂ ਦੇ ਰੂਲ ਨੰਬਰ 63 ਤਹਿਤ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ।