ਸਾਬਕਾ ਕੌਂਸਲਰ ਸੱਸ ਸਮੇਤ ਲੱਖਾਂ ਮਿ:ਲੀ ਲੀਟਰ ਨਕਲੀ ਸ਼ਰਾਬ ਨਾਲ ਗ੍ਰਿਫ਼ਤਾਰ , ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਜਿਥੇ ਕਿ ਪੰਜਾਬ ਵਿਚ ਨਸੇਂ ਨੂੰ ਖਤਮ ਕਰਨ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ

File Photo

ਟਾਂਡਾ ਉੜਮੁੜ  (ਅੰਮ੍ਰਿਤਪਾਲ ਬਾਜਵਾ) - ਪੰਜਾਬ ਸਰਕਾਰ ਵਲੋਂ ਜਿਥੇ ਕਿ ਪੰਜਾਬ ਵਿਚ ਨਸ਼ੇ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਉਥੈ ਟਾਂਡਾ ਚ ਨਜਾਇਜ਼ ਸ਼ਰਾਬ ਦੇ ਕਾਰੋਬਾਰ ਚ ਵੱਡੇ ਕਾਂਗਰਸੀ ਆਗੂਆਂ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਮੁਹਿੰਮ ਚਲਾਉਦਿਆ ਅੱਜ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ,

ਜਿਸ ਤੋਂ ਬਾਅਦ ਹਰਕਤ ਚ ਆਏ ਨਜਾਇਜ ਸਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਐਕਸਾਈਜ਼ ਵਿਭਾਗ ਹੁਸ਼ਿਆਰਪੁਰ ਨੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਬੁੱਧਵਾਰ ਦੇਰ ਰਾਤ ਨੂੰ ਟਾਂਡਾ ਪੁਲਿਸ ਨਾਲ ਮਿਲਕੇ ਟਾਂਡਾ ਸ਼ਹਿਰ ਦੀ ਸਾਬਕਾ ਕੌਸਲਰ ਤੇ ਘਰ ਛਾਪੇਮਾਰੀ ਕਰਦਿਆ 4 ਲੱਖ 72 ਹਜਾਰ 500 ਮਿੱਲੀ ਲੀਟਰ ਨਕਲੀ ਸ਼ਰਾਬ ਬਰਾਮਦ ਕਰਕੇ ਕੌਸਲਰ ਤੇ ਉਸਦੀ ਸੱਸ ਨੂੰ ਗ੍ਰਿਫਤਾਰ ਕਰਕੇ ਥਾਣਾ ਟਾਂਡਾ ਚ ਮਾਮਲਾ ਦਰਜ ਕੀਤਾ ਹੈ। ਸਾਬਕਾ ਕੌਸਲਰ ਦੀ ਪਛਾਣ ਰਾਧਾ ਰਾਣੀ ਪਤਨੀ ਰਾਜ ਕੁਮਾਰ ਤੇ ਸੱਸ ਦੀ ਪਛਾਣ ਬਚਨੀ ਪਤਨੀ ਸ਼ਿਵ ਦਿਆਲ ਵਾਸੀ ਵਾਰਡ ਨੰਬਰ 2 ਬਿਜਲੀ ਘਰ ਟਾਂਡਾ ਵਜੋਂ ਹੋਈ।

ਮਿਲੀ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਮਨਜੀਤ ਕੌਰ, ਇੰਸਪੈਕਟਰ ਨਰੇਸ਼ ਕੁਮਾਰ ਸਹੋਤਾ ਨੇ ਟਾਂਡਾ ਪੁਲਿਸ ਦੇ ਏਐਸਆਈ ਗੁਰਮੀਤ ਸਿੰਘ, ਏਐਸਆਈ ਤਾਰਾ ਸਿੰਘ , ਲੇਡੀ ਕਾਂਸਟੇਬਲ ਸੰਦੀਪ ਕੌਰ ਤੇ ਲੇਡੀ ਕਾਂਸਟੇਬਲ ਪੂਜਾ ਰਾਣੀ ਸਮੂਤ ਪੁਲਿਸ ਪਾਰਟੀ ਖਾਸ ਇਤਲਾਹ ਤੇ ਸਾਂਝਾ ਉਪਰੇਸ਼ਨ ਕਰਦੇ ਹੋਏ ਸ਼ਹਿਰ ਟਾਂਡਾ ਦੀ ਸਾਬਕਾ ਕੌਸਲਰ ਰਾਧਾ ਰਾਣੀ ਦੇ ਘਰ ਛਾਪੇਮਾਰੀ ਕੀਤੀ ਤੇ ਘਰ ਚ ਬਣਾਏ ਗੁਪਤ ਤਹਿਖਾਨੇ ਚੌਂ 4 ਲੱਖ 72 ਹਜਾਰ 500 ਮਿੱਲੀ ਲੀਟਰ ਨਕਲੀ ਦੇਸੀ ਸ਼ਰਾਬ ਬਰਾਮਦ ਕੀਤੀ।

ਟਾਂਡਾ ਪੁਲਿਸ ਵਲੋਂ ਨਕਲੀ ਸ਼ਰਾਬ ਦੇ ਧੰਦੇ ਨਾਲ ਜੁੜੀਆਂ ਸਾਬਕਾ ਕੌਸਲਰ ਰਾਧਾ ਰਾਣੀ ਤੇ ਉਸਦੀ ਸੱਸ ਨੂੰ ਮੌਕੇ ਤੇ ਨਕਲੀ ਸ਼ਰਾਬ ਸਮੇਤ ਗ੍ਰਿਫਤਾਰ ਕਰਕੇ ਥਾਣਾ ਟਾਂਡਾ ਚ ਮਾਮਲਾ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ । ਜਿਕਰਯੋਗ ਹੈ ਕਿ ਸਾਬਕਾ ਕੌਸਲਰ ਰਾਧਾ ਰਾਣੀ ਕਾਂਗਰਸ ਪਾਰਟੀ ਦੀ ਟਿਕਟ ਤੇ ਕੌਸਲਰ ਬਣੀ ਸੀ ਤੇ ਉਸਦਾ ਪੂਰਾ ਪਰਿਵਾਰ ਪਿਛਲੇ 25 ਸਾਲਾਂ ਤੋਂ ਨਸ਼ੀਲੇ ਪਦਾਰਥਾਂ , ਨਕਲੀ ਸ਼ਰਾਬ ਤੇ ਕੱਛੂਆਂ ਦੀ ਤਸਕਰੀ ਕਰ ਰਿਹਾ ਹੈ। ਜਿਸਦੇ ਖਿਲ਼ਾਫ ਪਹਿਲਾ ਵੀ ਮਾਮਲੇ ਦਰਜ ਹਨ।