ਕਣਕ ਖ਼ਰੀਦ ਦੇ ਇਸ ਸੀਜ਼ਨ 'ਚ ਪੰਜਾਬ ਨੂੰ ਕੁਲ 6000 ਕਰੋੜ ਦਾ ਨੁਕਸਾਨ
ਕਣਕ ਖ਼ਰੀਦ ਦੇ ਇਸ ਸੀਜ਼ਨ 'ਚ ਪੰਜਾਬ ਨੂੰ ਕੁਲ 6000 ਕਰੋੜ ਦਾ ਨੁਕਸਾਨ
ਪੈਦਾਵਾਰ 20 ਫ਼ੀ ਸਦੀ ਘੱਟ, ਮੰਡੀਆਂ 'ਚ ਵਿਕਰੀ 35 ਫ਼ੀ ਸਦੀ ਘਟੀ
ਚੰਡੀਗੜ੍ਹ, 27 ਮਈ (ਜੀ.ਸੀ. ਭਾਰਦਵਾਜ): ਮਾਰਚ ਮਹੀਨੇ ਗਰਮ ਮÏਸਮ ਦੀ ਕਣਕ ਦੀ ਫ਼ਸਲ ਤੇ ਪਈ ਮਾਰ ਕਾਰਨ 20 ਤੋਂ 25 ਫ਼ੀ ਸਦੀ ਪੈਦਾਵਾਰ ਘਟਣ ਅਤੇ ਦਾਣੇ ਦਾ ਬਦਰੰਗ ਹੋਣ ਨਾਲ ਵਿਕਰੀ ਤੇ ਖਰੀਦ 'ਚ ਢਿੱਲ ਸਮੇਤ ਕੇਂਦਰ ਸਰਕਾਰ ਦਾ ਢਿੱਲਾ ਰਵਈਏ ਸਮੇਤ ਇਨ੍ਹਾਂ ਸਾਰੇ ਹਾਲਾਤ ਨੇ ਪੰਜਾਬ ਦੇ ਅਰਥਚਾਰੇ ਨੂੰ 6000 ਕਰੋੜ ਦਾ ਭਾਰੀ ਨੁਕਸਾਨ ਪਹੁੰਚਾਇਆ ਹੈ | ਉਂਜ ਤਾਂ ਅਮੀਰ ਕਿਸਾਨਾਂ ਤੇ ਵੱਡੇ ਜ਼ਿਮੀਂਦਾਰਾਂ ਨੇ ਐਤਕੀਂ ਘੱਟੋ-ਘੱਟ ਸਮਰਥਨ ਮੁਲ ਦੇ 2015 ਰੁਪਏ ਪ੍ਰਤੀ ਕੁਇੰਟਲ ਰੇਟ ਤੋਂ 150 ਰੁਪਏ ਵਧ ਕਣਕ ਪ੍ਰਾਈਵੇਟ ਵਪਾਰੀਆਂ ਨੂੰ ਵੇਚ ਕੇ ਬਰਾਮਦ ਤੋਂ ਕਾਫ਼ੀ ਲਾਭ ਖਟਿਆ ਹੈ ਪਰ ਆਮ ਕਿਸਾਨ ਪੰਜਾਬ ਸਰਕਾਰ ਦੀਆਂ 4 ਏਜੰਸੀਆਂ ਪਨਗ੍ਰੇਨ ਪਨਸਪ ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕੇਂਦਰ ਦੀਆਂ ਸ਼ਰਤਾਂ ਤੇ ਸਰਕਾਰੀ ਭੰਡਾਰ ਵਾਸਤੇ ਮਿਥੇ ਟੀਚੇ 135 ਲੱਖ ਟਨ ਤੋਂ 40 ਲੱਖ ਟਨ ਘੱਟ ਖ਼ਰੀਦ ਕੇ ਸੂਬੇ ਦੇ ਅਰਥਚਾਰੇ ਨੂੰ ਕੁਲ ਮਿਲਾ ਕੇ 6000 ਕਰੋੜ ਦੀ ਵੱਡੀ ਸੱਟ ਮਾਰੀ ਹੈ |
ਸਰਕਾਰੀ ਅੰਕੜਿਆਂ ਅਨੁਸਾਰ ਭਾਵੇਂ ਪੰਜਾਬ ਸਰਕਾਰ ਨੇ 135 ਲੱਖ ਟਨ ਕਣਕ ਖ਼ਰੀਦਣ ਦਾ ਪੂਰਾ ਪ੍ਰਬੰਧ ਕੀਤਾ ਸੀ ਪਰ ਮੰਡੀਆਂ 'ਚ ਆਮਦ ਹੀ 102 ਲੱਖ ਟਨ ਦੀ ਹੋਈ ਜਿਸ 'ਚੋਂ ਸਰਕਾਰੀ ਏਜੰਸੀਆਂ ਨੇ 96-97 ਲੱਖ ਟਨ ਖ਼ਰੀਦ ਖ਼ਰੀਦੀ ਅਤੇ 6 ਲੱਖ ਟਨ ਪ੍ਰਾਈਵੇਟ ਵਪਾਰੀਆਂ ਨੇ ਲਈ ਜਿਸ ਦਾ ਅਰਥ ਇਹ ਹੋਇਆ ਕਿ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੁੱਲ 24770 ਕਰੋੜ ਕੈਸ਼ ਕ੍ਰੈਡਿਟ ਲਿਮਟ ਚੋਂ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਕੇਵਲ 21000 ਕਰੋੜ ਦੀ ਰਕਮ ਦੀ ਵਰਤੋਂ ਹੀ ਹੋ ਸਕੀ | ਇਸ ਤਰ੍ਹਾਂ ਐਫਸੀਆਈ ਵਲੋਂ ਹਰ ਕਣਕ ਤੇ ਝੋਨੇ ਦੇ ਖਰੀਦ ਮÏਸਮ 'ਚ 3 ਪ੍ਰਤੀਸ਼ਤ ਮੰਡੀ ਫ਼ੀਸ ਅਤੇ 3 ਪ੍ਰਤੀਸ਼ਤ ਹੀ ਦਿਹਾਤੀ ਵਿਕਾਸ ਫ਼ੰਡ ਵੀ ਕਈ ਤਰ੍ਹਾਂ ਦੀਆਂ ਕਰੜੀਆਂ ਸ਼ਰਤਾਂ ਅਤੇ ਕੇਂਦਰ ਵਲੋਂ ਪਿਛਲੇ 3 ਸਾਲ ਦੇ ਮੰਗੇ ਹਿਸਾਬ ਕਿਤਾਬ ਕਾਰਨ ਪੰਜਾਬ ਸਰਕਾਰ ਨੂੰ ਕੀਤੀ ਜਾਂਦੀ ਅਦਾਇਗੀ ਦਾ ਰੇੜਕਾ ਫਸਿਆ ਹੋਇਆ ਹੈ ਸਿਧਾਂਤਕ ਤÏਰ ਤੇ ਕੇਂਦਰ ਨੇ ਮੰਡੀ ਫ਼ੀਸ 2 ਪ੍ਰਤੀਸ਼ਤ ਕੀਤੀ ਹੈ ਅਤੇ ਦਿਹਾਤੀ ਵਿਕਾਸ ਫ਼ੰਡ ਬਾਰੇ ਚੁੱਪੀ ਧਾਰੀ ਹੋਈ ਹੈ ¢
ਜ਼ਿਕਰਯੋਗ ਹੈ ਕਿ ਦਿਹਾਤੀ ਵਿਕਾਸ ਫ਼ੰਡ ਸਬੰਧੀ ਕੇਂਦਰ ਨੇ ਪੰਜਾਬ ਸਰਕਾਰ ਨੂੰ ਐਕਟ 'ਚ ਮੀਮ ਕਰਨ ਨੂੰ ਕਿਹਾ ਹੈ ਪਰ ਅਜੇ ਨਾ ਤਾਂ ਆਰਡੀਨੈਂਸ ਜਾਰੀ ਕੀਤਾ ਹੈ ਨਾ ਹੀ ਜੂਨ ਮਹੀਨੇ ਹੋਣ ਵਾਲੇ ਬਜਟ ਸੈਸ਼ਨ ਚ ਇਸ ਫ਼ੰਡ ਐਕਟ 'ਚ ਕਿਸੇ ਤਰਮੀਮ ਦਾ ਪ੍ਰਸਤਾਵ ਹੈ ਇਸ ਸੀਜ਼ਨ ਚ 40 ਲੱਖ ਟਨ ਕਣਕ ਖ਼ਰੀਦ ਹੋ ਘੱਟ ਹੋਣ ਨਾਲ ਹਜ਼ਾਰਾਂ ਲੇਬਰ ਵਰਕਰ ਸਟਾਫ਼ ਠੇਕੇਦਾਰ ਆੜ੍ਹਤੀਆਂ ਦੇ ਕੰਮ 'ਚ ਢਿੱਲ ਆਈ ਹੈ ਉਨ੍ਹਾਂ ਦਾ ਮਿਹਨਤਾਨਾ ਘਟਿਆ ਹੈ | ਕੁਲ ਮਿਲਾ ਕੇ 6000 ਕਰੋਡ? ਦੀ ਕਮੀ 'ਚ 3770 ਕਰੋੜ ਕੈਸ਼ ਕ੍ਰੈਡਿਟ ਲਿਮਟ ਚੋਂ ਘੱਟ ਵਰਤਿਆ , 1000 ਕਰੋੜ ਘੱਟ ਟਰਾਂਸਪੋਰਟਰਾਂ ਢੁਆਈ ਆੜ੍ਹਤੀ ਕਮਿਸ਼ਨ 'ਚ ਕਮੀ ਦਾ ਘਾਟਾ ਅਤੇ ਮੰਡੀ ਫ਼ੀਸ ਦਿਹਾਤੀ ਵਿਕਾਸ ਫ਼ੰਡ ਦੋਨੋਂ ਮਿਲਾ ਕੇ 1300 ਕਰੋੜ ਦਾ ਫ਼ਰਕ ਸ਼ਾਮਲ ਹੈ ਜੋ ਪੰਜਾਬ ਦੇ ਅਰਥਚਾਰੇ ਜਾਂ ਬਾਜ਼ਾਰ 'ਚ ਆਉਣਾ ਸੀ ¢
ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪਿਛਲੇ ਝੋਨੇ ਦੇ ਸੀਜ਼ਨ ਚ 450 ਕਰੋਡ? ਦੀ ਕਮੀ ਕਾਰਨ ਕਮੀ ਸਰਕਾਰ ਨੂੰ ਸਹਿਣੀ ਪਈ ਸੀ ਅਤੇ ਮÏਜੂਦਾ ਕਣਕ ਖਰੀਦ ਚ ਘਟੇ ਹਿਸਾਬ ਕਿਤਾਬ ਦਾ ਵੇਰਵਾ ਅਜੇ ਤਿਆਰ ਨਹੀਂ ਕੀਤਾ ਹੈ ਕਿ ਗੁਦਾਮ ਚ 40 ਪ੍ਰਤੀਸ਼ਤ ਖਾਲੀ ਰਹੇ ਹਨ¢
(ਫੋਟੋ ਮੰਡੀ ਚ ਕਣਕ ਵਿਕਰੀ )