ਫ਼ਿਨਲੈਂਡ ’ਚ ਨੀਰਜ ਚੋਪੜਾ ਦੀ ਟ੍ਰੇਨਿੰਗ ਨੂੰ ਸਰਕਾਰ ਵਲੋਂ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਫ਼ਿਨਲੈਂਡ ’ਚ ਨੀਰਜ ਚੋਪੜਾ ਦੀ ਟ੍ਰੇਨਿੰਗ ਨੂੰ ਸਰਕਾਰ ਵਲੋਂ ਮਨਜ਼ੂਰੀ

image

ਨਵੀਂ ਦਿੱਲੀ, 27 ਮਈ : ਟੋਕੀਉ ਪੈਰਾਲੰਪਿਕ ’ਚ ਭਾਰਤ ਨੂੰ ਪਹਿਲਾ ਉਲੰਪਿਕ ਗੋਲਡ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਤੋਂ ਪਹਿਲਾਂ ਫ਼ਿਨਲੈਂਡ ਲਈ ਰਵਾਨਾ ਹੋਏ। ਭਾਰਤੀ ਖੇਡ ਅਥਾਰਿਟੀ (ਐਸ. ਏ. ਆਈ.) ਨੇ ਇਹ ਸੂਚਨਾ ਦਿਤੀ। ਤੁਰਕੀ ਦੇ ਗਲੇਰੀਆ ਸਪੋਰਟਸ ਐਰਿਨਾ ’ਚ ਟ੍ਰੇਨਿੰਗ ਕਰ ਰਹੇ ਨੀਰਜ 26 ਮਈ ਨੂੰ ਫ਼ਿਨਲੈਂਡ ਲਈ ਰਵਾਨਾ ਹੋਏ। 
ਨੀਰਜ ਫ਼ਿਨਲੈਂਡ ’ਚ ਪੈਰਾਲੰਪਿਕ ਤਮਗ਼ਾ ਜੇਤੂ ਦਵਿੰਦਰ ਝਾਝਰੀਆ ਨੂੰ ਵੀ ਮਿਲਣਗੇ। 28 ਰੋਜ਼ਾ ਟ੍ਰੇਨਿੰਗ ਕੈਂਪ ਸਰਕਾਰ ਦੀ ਟਾਰਗੇਟ ਉਲੰਪਿਕ ਪੋਡੀਅਮ ਯੋਜਨਾ (ਟਾਪਸ) ਤਹਿਤ ਸ਼ੁਰੂ ਕੀਤਾ ਗਿਆ ਹੈ। ਕੁਓਰਟੇਨ ’ਚ ਟ੍ਰੇਨਿੰਗ ਦੇ ਬਾਅਦ ਨੀਰਜ ਫ਼ਿਨਲੈਂਡ ਦੇ ਹੀ ਟੁਰਕੂ ਦੇ ਲਈ ਰਵਾਨਾ ਹੋਣਗੇ, ਜਿਥੇ ਉਹ ਪਾਵੋ ਨੁਰਮੀ ਖੇਡਾਂ ’ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਨੀਰਜ ਕੁਓਰਟੇਨ ’ਚ ਕੁਓਰਟੇਨ ਖੇਡਾਂ ਤੇ ਸਟਾਕਹਾਮ ’ਚ ਡਾਇਮੰਡ ਲੀਗ ’ਚ ਵੀ ਅਪਣੀ ਦਾਅਵੇਦਾਰੀ ਪੇਸ਼ ਕਰਨਗੇ। (ਏਜੰਸੀ)