ਯੂਨਾਨ ਦੇ ਸਮੁੰਦਰ ਖੇਤਰ ’ਚ ਜਹਾਜ਼ ਜ਼ਬਤ ਕਰਨ ਨੂੰ ਲੈ ਕੇ ਈਰਾਨ ਨੇ ਪ੍ਰਗਟਾਇਆ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਯੂਨਾਨ ਦੇ ਸਮੁੰਦਰ ਖੇਤਰ ’ਚ ਜਹਾਜ਼ ਜ਼ਬਤ ਕਰਨ ਨੂੰ ਲੈ ਕੇ ਈਰਾਨ ਨੇ ਪ੍ਰਗਟਾਇਆ ਵਿਰੋਧ

image

ਤਹਿਰਾਨ, 27 ਮਈ : ਈਰਾਨ ਦੇ ਯੂਨਾਨੀ ਅਧਿਕਾਰੀਆਂ ਵਲੋਂ ਪਿਛਲੇ ਮਹੀਨੇ ਅਮਰੀਕਾ ਦੇ ਕਥਿਤ ਦਬਾਅ ’ਚ ਜ਼ਬਤ ਕੀਤੇ ਗਏ ਅਪਣੇ ਜਹਾਜ਼ ਨੂੰ ਛੱਡਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਈਰਾਨ ਦੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਦਿਤੀ। ਵਿਦੇਸ਼ ਮੰਤਰਾਲਾ ਨੇ ਇਸ ਘਟਨਾ ’ਤੇ ਅਪਣਾ ਕੂਟਨੀਤਕ ਵਿਰੋਧ ਦਰਜ ਕਰਵਾਉਣ ਲਈ ਸਵਿਟਜ਼ਰਲੈਂਡ ਦੇ ਰਾਜਦੂਤ ਨੂੰ ਬੁਲਾਇਆ ਹੈ। ਸਵਿਟਜ਼ਰਲੈਂਡ ਦਾ ਰਾਜਦੂਤ ਤਹਿਰਾਨ ’ਚ ਅਮਰੀਕਾ ਦੀ ਨੁਮਾਇੰਦਗੀ ਕਰਦਾ ਹੈ, ਕਿਉਂਕਿ ਇਸ ਦਾ (ਅਮਰੀਕਾ ਦਾ) ਇਥੇ ਕੋਈ ਦੂਤਘਰ ਨਹੀਂ ਹੈ।
ਸਮਾਚਾਰ ਏਜੰਸੀ ਇਰਨਾ ਨੇ ਖ਼ਬਰ ਦਿਤੀ ਹੈ ਕਿ ਈਰਾਨ ਨੇ ਅਪਣੇ ਜਹਾਜ਼ ਨੂੰ ਜ਼ਬਤ ਕਰਨ ਦੀ ਗਤੀਵਿਧੀ ਨੂੰ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਧੀਆਂ ਦੀ ਉਲੰਘਣਾ ਕਰਾਰ ਦਿਤਾ ਹੈ। ਉਥੇ ਦੂਜੇ ਪਾਸੇ ਯੂਨਾਨੀ ਮੀਡੀਆ ਨੇ ਜ਼ਬਤ ਕੀਤੇ ਗਏ ਈਰਾਨੀ ਜਹਾਜ਼ ਨੂੰ ਕੱਚੇ ਤੇਲ ਦਾ ਟੈਂਕਰ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਟੈਂਕਰ ਅੰਤਰਰਾਸ਼ਟਰੀ ਪਾਬੰਦੀਆਂ ਦੀ ਉਲੰਘਣਾ ਕਰ ਕੇ ਤੇਲ ਲਿਆਂਦਾ ਰਿਹਾ ਸੀ।
ਈਰਾਨ ਨੇ ਬੁੱਧਵਾਰ ਨੂੰ ਇਸ ਮਾਮਲੇ ’ਚ ਯੂਨਾਨ ਦੇ ਉਪ ਰਾਜਦੂਤ ਨੂੰ ਤਲਬ ਕੀਤਾ ਸੀ। ਇਹ ਘਟਨਾ ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦਰਮਿਆਨ ਵਾਪਰੀ ਹੈ। ਈਰਾਨ ’ਤੇ ਅੰਤਰਰਾਸ਼ਟਰੀ ਪਾਬੰਦੀਆਂ ਲਾਈਆਂ ਗਈਆਂ ਹਨ ਕਿਉਂਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2018 ’ਚ ਈਰਾਨ ਦੇ 2015 ਦੇ ਪ੍ਰਮਾਣੂ ਸਮਝੌਤੇ ਨਾਲ ਅਮਰੀਕਾ ਨੂੰ ਵੱਖ ਕਰ ਲਿਆ ਸੀ। (ਏਜੰਸੀ)