ਰਾਘਵ ਚੱਢਾ ਨੇ ਰਾਜ ਸਭਾ ਲਈ ਚੁਣੇ ਗਏ ਸੰਤ ਸੀਚੇਵਾਲ ਤੇ ਵਿਕਰਮਜੀਤ ਸਾਹਨੀ ਨੂੰ ਦਿੱਤੀ ਵਧਾਈ
'ਪੰਜਾਬ ਅਤੇ ਭਾਰਤ ਦੀ ਭਲਾਈ ਲਈ ਸਾਂਝੇ ਤੌਰ 'ਤੇ ਮੁੱਦਿਆਂ ਨੂੰ ਉਠਾਉਣ ਦੀ ਕੀਤੀ ਉਮੀਦ'
Raghav Chadha
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਲਈ ਚੁਣੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮ ਸਾਹਨੀ ਨੂੰ ਵਧਾਈ ਦਿੱਤੀ ਹੈ।
ਉਹਨਾਂ ਟਵੀਟ ਕਰਦਿਆਂ ਕਿਹਾ ਕਿ “ਪਾਰਟੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮ ਸਾਹਨੀ ਜੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਇਨ੍ਹਾਂ ਉੱਘੇ ਮੈਂਬਰਾਂ ਨਾਲ ਕੰਮ ਕਰਨ ਅਤੇ ਪੰਜਾਬ ਅਤੇ ਭਾਰਤ ਦੀ ਭਲਾਈ ਲਈ ਸਾਂਝੇ ਤੌਰ 'ਤੇ ਮੁੱਦਿਆਂ ਨੂੰ ਉਠਾਉਣ ਦੀ ਉਮੀਦ ਕਰਦਾ ਹਾਂ।