ਪਨਕੌਮ, ਪੀਐਫ਼ਸੀ, ਪੀਐਸਆਈਡੀਸੀ 'ਚੋਂ ਸਰਕਾਰੀ ਪੈਸਾ ਕੱਢਣ ਨੂੰ ਪ੍ਰਵਾਨਗੀ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਕਦੀ ਦੀ ਤੋਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਖਜ਼ਾਨੇ ਲਈ ਫੰਡ ਪੈਦਾ ਕਰਨ ਅਤੇ ਮਾਲੀਏ ਤੇ ਵਿੱਤੀ ਘਾਟੇ ਦਾ ਪਾੜੇ ਨੂੰ ਭਰਨ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ....

Electricity

ਚੰਡੀਗੜ੍ਹ: ਨਕਦੀ ਦੀ ਤੋਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਖਜ਼ਾਨੇ ਲਈ ਫੰਡ ਪੈਦਾ ਕਰਨ ਅਤੇ ਮਾਲੀਏ ਤੇ ਵਿੱਤੀ ਘਾਟੇ ਦਾ ਪਾੜੇ ਨੂੰ ਭਰਨ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਬੀਮਾਰ ਤਿੰਨ ਜਨਤਕ ਸੈਕਟਰ ਇਕਾਈਆਂ (ਪੀ ਐਸ ਯੂ) ਵਿਚੋਂ ਸਰਕਾਰੀ ਪੈਸਾ ਵਾਪਸ ਕੱਢਣ ਦੀ ਪ੍ਰਵਾਨਗੀ ਦੇ ਦਿੱਤੀ ਹੈ।  ਘਾਟੇ 'ਚ ਜਾ ਰਹੀਆਂ ਪੰਜਾਬ ਕਮਿਉਨੀਕੇਸ਼ਨ ਲਿ.  (ਪਨਕੋਮ),  ਪੰਜਾਬ ਵਿੱਤ ਕਾਰਪੋਰੇਸ਼ਨ (ਪੀਐਫਸੀ) ਅਤੇ ਪੰਜਾਬ ਰਾਜ ਸੱਨਅਤੀ ਵਿਕਾਸ ਕਾਰਪੋਰੇਸ਼ਨ (ਪੀਐਸਆਈਡੀਸੀ) ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਪ੍ਰਕਿਰਿਆ ਅਧਿਕਾਰੀਆਂ ਦੇ ਇਕ ਕੋਰ ਗਰੁੱਪ ਵਲੋਂ ਚਲਾਈ ਜਾਵੇਗੀ।

ਇਹ ਕੋਰ ਗਰੁੱਪ ਮੁੱਖ ਸਕੱਤਰ ਦੀ ਅਗਵਾਈ ਹੇਠ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ ਇਕ ਲੈਣ-ਦੇਣ ਸਲਾਹਕਾਰ ਹੋਵੇਗਾ। ਮੀਟਿੰਗ ਤੋਂ ਬਾਅਦ ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਨੇ ਇਹ ਫੈਸਲਾ ਪੰਜਾਬ ਪ੍ਰਸ਼ਾਸਕੀ ਸੁਧਾਰ ਅਤੇ ਐਥਿਕਸ ਕਮਿਸ਼ਨ ( ਪੀ ਜੀ ਆਰ ਈ ਸੀ) ਦੀਆਂ ਸਿਫਾਰਸ਼ਾਂ ਦੇ ਅਧਾਰਤ ਲਿਆ ਹੈ।